ਬਾਹੂਬਲੀ ਦੀ ਅਦਾਕਾਰਾ 'ਤੇ ਨੌਜਵਾਨ ਨੇ ਸੁੱਟੀ ਜੁੱਤੀ
Published : Jan 29, 2018, 3:33 pm IST
Updated : Jan 29, 2018, 10:03 am IST
SHARE ARTICLE

ਕੁੜੀਆਂ ਨਾਲ ਛੇੜਖਾਨੀ ਅੱਜ ਕੱਲ ਆਮ ਗੱਲ ਹੈ। ਪਰ ਇਸ ਛੇੜਖਾਨੀ ਤੋਂ ਬਾਲੀਵੁਡ ਦੀਆਂ ਅਦਾਕਾਰਾਂ ਵੀ ਨਹੀਂ ਬਚ ਸਕੀਆਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਤਮੰਨਾ ਭਾਟੀਆ ਦੀ ਜਿਸ ਨੂੰ ਇੱਕ ਈਵੈਂਟ ਚ ਸ਼ਿਰਕਤ ਦੌਰਾਨ ਇੱਕ ਸਿਰਫਿਰੇ ਨੌਜਵਾਨ ਨੇ ਬਦਸਲੂਕੀ ਕਰਦਿਆਂ ਉਹਨਾਂ ਤੇ ਜੁੱਤੀ ਸੁੱਟ ਦਿਤੀ । ਹਾਲਾਂਕਿ ਤੱਮਣਾ ਇਸ ਤੋਂ ਬਚ ਗਈ।

ਮਾਮਲਾ ਐਤਵਾਰ ਦੁਪਹਿਰ ਦਾ ਹੈ ਜਿਥੇ ਹੈਦਰਾਬਾਦ ਦੇ ਜਵੈਲਰੀ ਸ਼ਾਪ ਦੇ ਇਨਾਗ੍ਰੇਸ਼ਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਪਹੁੰਚੀ ਸੀ। ਘਟਨਾ ਦੇ ਸ੍ਹਾਮਣੇ ਆਉਂਦੀਆਂ ਹੀ ਪੁਲਿਸ ਨੇ ਤੁਰੰਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਿਕ, ਹਿਮਾਇਤਨਗਰ ਦੇ ਇੱਕ ਜਵੈਲਰੀ ਸ਼ਾਪ ਦਾ ਇਨਾਗ੍ਰੇਸ਼ਨ ਪ੍ਰੋਗਰਾਮ ਵਿੱਚ ਪਹੁੰਚੀ ਤਮੰਨਾ ਸ਼ਾਪ ਤੋਂ ਬਾਹਰ ਆ ਰਹੀ ਸੀ। ਇਸ ਦੌਰਾਨ ਸ਼ਖਸ ਨੇ ਉਨ੍ਹਾਂ ਉੱਤੇ ਜੁੱਤੀ ਸੁੱਟੀ। ਪੁਲਿਸ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਦੋਸ਼ੀ ਦਾ ਨਾਮ ਰੀਮੁੱਲਾਹ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁੱਛਗਿਛ ਵਿੱਸੀ ਨੌਜਵਾਨ ਨੇ ਕਿਹਾ ਕਿ ਉਹ ਤਮੰਨਾ ਦੀ ਪਿਛਲੇ ਦਿਨੀਂ ਆਈਆਂ ਫਿਲਮਾਂ ਵਿੱਚ ਉਨ੍ਹਾਂ ਦੀ ਐਕਟਿੰਗ ਤੋਂ ਨਿਰਾਸ਼ ਸੀ। ਤਮੰਨਾ ਭਾਟੀਆ ਕਈ ਤੇਲੁਗੂ, ਤਮਿਲ ਅਤੇ ਹਿੰਦੀ ਫਿਲਮਾਂ ਵਿੱਚ ਬਤੋਰ ਅਦਾਕਾਰਾ ਕੰਮ ਕਰ ਚੁੱਕੀ ਹੈ। ਫਿਲਮ ‘ਬਾਹੂਬਲੀ-1’ ਵਿੱਚ ਉਹ ਲੀਡ ਰੋਲ ਵਿੱਚ ਨਜ਼ਰ ਆ ਚੁੱਕੀ ਹੈ।



2015 ਵਿੱਚ ਆਈ ਫਿਲਮ ਬਾਹੂਬਲੀ- ਦਿ ਬਿਗਨਿੰਗ ਤੋਂ ਬਾਅਦ ਸੁਰਖੀਆਂ ਵਿੱਚ ਆਈ ਅਦਾਕਾਰਾ ਤਮੰਨਾ ਦੀ ਅਦਾਕਾਰੀ ਸ਼ਲਾਘਾ ਯੋਗ ਹੈ। ਸਾਊਥ ਦੀ ਸੁਪਰਸਟਾਰ ਤਮੰਨਾ ਭਾਟੀਆ ਦੀ ਬਾਲੀਵੁੱੱਡ ਵਿੱਚ ਪਹਿਲੀ ਹੀ ਫਿਲਮ ਫਲਾਪ ਸੀ। ਉਥੇ ਹੀ ਇਸ ਦੇ ਬਾਅਦ ਵੀ ਉਹ ਸੁਪਰਹਿਟ ਐਕਟਰੇੱਸ ਵਿੱਚ ਹੀ ਗਿਣੀ ਜਾਂਦੀ ਹੈ। ਫਿਲਮ ‘ਬਾਹੂਬਲੀ’ ਨਾਲ ਮਸ਼ਹੂਰ ਹੋਈ ਅਦਾਕਾਰਾ ਤਮੰਨਾ ਭਾਟੀਆ ਹਿੰਦੀ ਫਿਲਮਾਂ ‘ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ। ਤਮਿਲ ਫਿਲਮ ‘ਚਾਰੂਲਤਾ’ ਲਈ ਉਨ੍ਹਾਂਨੂੰ ਫਿਲਮਕਾਰ ਐਵਾਰਡ ਵੀ ਮਿਲ ਚੁੱਕਾ ਹੈ।



ਜ਼ਿਕਰੇਯੋਗ ਹੈ ਕਿ ਤਮੰਨਾ ਕੋਈ ਪਹਿਲੀ ਫ਼ਿਲਮੀ ਹਸਤੀ ਨਹੀਂ ਹੈ ਜਿਸ ਨਾਲ ਇਹ ਬਦਸਲੂਕੀ ਹੋਈ ਹੋਵੇ ਇਸ ਤੋਂ ਪਹਿਲਾਂ ਸਟਾਰ ਪਲਸ ਦੇ ਸਿੰਗਿੰਗ ਸ਼ੋਅ ਦੌਰਾਨ ਇੱਕ ਨੌਜਵਾਨ ਨੇ ਥੱਪੜ ਮਾਰ ਦਿੱਤਾ ਸੀ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement