ਅਨੁਸ਼ਕਾ ਤੇ ਵਿਰਾਟ ਦੇ ਵਿਆਹ ਦੀ ਚੁਫੇਰੇ ਚਰਚਾ ਬਾਲੀਵੁਡ ਨੇ ਦਿਤੀ ਨਿੱਘੀ ਵਧਾਈ
Published : Dec 12, 2017, 10:25 pm IST
Updated : Dec 12, 2017, 4:55 pm IST
SHARE ARTICLE

ਮੁੰਬਈ, 12 ਦਸੰਬਰ : ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਜਿਨ੍ਹਾਂ ਨੇ ਕਲ ਇਟਲੀ ਵਿਚ ਵਿਆਹ ਕਰਵਾਇਆ ਹੈ, ਨੂੰ ਕਈ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ। ਬਾਲੀਵੁਡ ਵਿਚ ਦੋਹਾਂ ਦੇ ਵਿਆਹ ਦੀ ਖ਼ੂਬ ਚਰਚਾ ਹੈ। ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ ਅਤੇ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਦੋਹਾਂ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿਤੀਆਂ ਅਤੇ ਖ਼ੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ। ਅਨੁਸ਼ਕਾ ਅਤੇ ਵਿਰਾਟ ਨੇ ਕਲ ਇਟਲੀ ਦੇ ਰਿਜ਼ਾਰਟ ਵਿਚ ਅਪਣੇ ਮਾਪਿਆਂ ਅਤੇ ਕੁੱਝ ਕਰੀਬੀ ਦੋਸਤਾਂ ਦੀ ਹਾਜ਼ਰੀ ਵਿਚ ਵਿਆਹ ਕਰਵਾਇਆ ਸੀ।  ਅਮਿਤਾਭ ਨੇ ਕਿਹਾ, 'ਅਨੁਸ਼ਕਾ ਅਤੇ ਵਿਰਾਟ ਨੂੰ ਪਵਿੱਤਰ ਦਿਨ 'ਤੇ ਪਿਆਰ ਅਤੇ ਸ਼ੁਭਕਾਮਨਾਵਾਂ। ਦੋਵੇਂ ਹਮੇਸ਼ਾ ਨਾਲ-ਨਾਲ


 ਰਹਿਣ।' ਅਨੁਸ਼ਕਾ ਦੀ ਪਹਿਲੀ ਫ਼ਿਲਮ 'ਰੱਬ ਨੇ ਬਣਾ ਦੀ ਜੋੜੀ' ਵਿਚ ਉਸ ਦੇ ਅਭਿਨੇਤਾ ਸ਼ਾਹਰੁਖ਼ ਖ਼ਾਨ ਨੇ ਫ਼ਿਲਮੀ ਅੰਦਾਜ਼ ਵਿਚ ਨਵੇਂ ਜੋੜੇ ਨੂੰ ਵਧਾਈਆਂ ਦਿਤੀਆਂ। ਅਨੁਸ਼ਕਾ ਦੀ ਪਹਿਲੀ ਫ਼ਿਲਮ 12 ਦਸੰਬਰ, 2008 ਵਿਚ ਰਿਲੀਜ਼ ਹੋਈ ਸੀ। ਸ਼ਾਹਰੁਖ਼ ਨੇ ਕਿਹਾ, 'ਹੁਣ ਇਹ ਹੋਈ ਰੀਅਲ, ਰੱਬ ਨੇ ਬਣਾ ਦੀ ਜੋੜੀ।' ਅਨੁਸ਼ਕਾ ਨੇ ਸ਼ਾਹਰੁਖ਼ ਨਾਲ 'ਜਬ ਤਕ ਹੈ ਜਾਨ' ਅਤੇ 'ਜਬ ਹੈਰੀ ਮੈੱਟ ਸੇਜਲ' ਵਿਚ ਵੀ ਕੰਮ ਕੀਤਾ ਹੈ। ਸਚਿਨ ਤੇਂਦੁਲਕਰ ਨੇ ਟਵਿਟਰ 'ਤੇ ਲਿਖਿਆ ਕਿ ਦੋਹਾਂ ਦੀ ਜੋੜੀ ਬਹੁਤ ਸੁੰਦਰ ਲਗਦੀ ਹੈ।' ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਵੀ ਦੋਹਾਂ ਨੂੰ ਵਧਾਈ ਦਿਤੀ। ਸ੍ਰੀਦੇਵੀ, ਵਰੁਣ ਧਵਨ, ਆਲੀਆ ਭੱਟ ਨੇ ਵੀ ਨਵੇਂ ਜੋੜੇ ਨੂੰ ਵਧਾਈ ਦਿਤੀ।       (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement