ਅਦਨਾਨ ਸਾਮੀ ਨੇ ਕੀਤੀ ਪੀਐਮ ਮੋਦੀ ਨਾਲ ਮੁਲਾਕਾਤ, ਇੰਝ ਜਤਾਇਆ ਪਿਆਰ
Published : Sep 10, 2017, 12:41 pm IST
Updated : Sep 10, 2017, 7:11 am IST
SHARE ARTICLE

ਮੁੰਬਈ: ਪਾਕਿਸਤਾਨੀ ਮੂਲ ਦੇ ਮਸ਼ਹੂਰ ਗਾਇਕ ਅਦਨਾਨ ਸਾਮੀ ਨੇ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਮੋਦੀ ਨੇ ਅਦਨਾਨ ਦੀ ਮਈ ਵਿੱਚ ਜਨਮੀ ਬੇਟੀ 'ਮਦੀਨਾ' ਦਾ ਸਵਾਗਤ ਕੀਤਾ। ਅਦਨਾਨ ਨੇ ਉਨ੍ਹਾਂ ਨੂੰ ਮਦੀਨਾ ਸ਼ਹਿਰ ਤੋਂ ਆਈ ਮਿਠਾਈ ਵੀ ਗਿਫਟ ਕੀਤੀ। ਦੋਨੋਂ ਲਗਭਗ 40 ਮਿੰਟ ਤੱਕ ਮੋਦੀ ਦੇ ਨਾਲ ਰਹੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬੱਚੀ ਮਦੀਨਾ ਨੂੰ ਪਿਆਰ ਦਿੱਤਾ ਅਤੇ ਉਸ ਦੇ ਨਾਲ ਸਮਾਂ ਬਤੀਤ ਕੀਤਾ।


ਅਦਨਾਨ ਸਾਮੀ ਦੀ ਧੀ ਨਾਲ ਮਿਲਕੇ ਮੋਦੀ ਕਾਫ਼ੀ ਖੁਸ਼ ਹੋਏ ਨਾਲ ਹੀ ਉਨ੍ਹਾਂ ਨੇ ਇਸ ਛੋਟੀ ਬੱਚੀ ਨੂੰ ਪੁਚਕਾਰਿਆ ਵੀ। ਹਾਲਾਂਕਿ ਦੋਨਾਂ ਦੇ ਵਿੱਚ ਹੋਈ ਮੁਲਾਕਾਤ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆਈ।

ਪੀਐਮ ਦੇ ਨਾਲ ਹੋਈ ਇਸ ਮੁਲਾਕਾਤ ਦੀ ਤਸਵੀਰ ਅਦਨਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਹੈ। ਫੋਟੋ ਪੋਸਟ ਕਰਦੇ ਹੋਏ ਅਦਨਾਨ ਸਾਮੀ ਨੇ ਆਪਣੀ ਖੁਸ਼ੀ ਸਾਫ਼ ਕੀਤੀ ਹੈ ਅਤੇ ਲਿਖਿਆ ਹੈ, ਜਿਸ ਤਰ੍ਹਾਂ ਨਾਲ ਮੋਦੀ ਜੀ ਨੇ ਸਾਡੇ ਨਾਲ ਇਨ੍ਹੇ ਪਿਆਰ ਨਾਲ ਮੁਲਾਕਾਤ ਕੀਤੀ ਅਤੇ ਸਾਡੀ ਧੀ ਦੇ ਨਾਲ ਖੇਡੇ ਅਤੇ ਆਸ਼ੀਰਵਾਦ ਦਿੱਤਾ ਉਹ ਪਲ ਬਹੁਤ ਹੀ ਖੂਬਸੂਰਤ ਸੀ।



ਭਾਰਤੀ ਸ਼ਾਸਤਰੀ ਸੰਗੀਤ ਅਤੇ ਪੱਛਮੀ ਸੰਗੀਤ ਵਿੱਚ ਮਾਹਿਰ ਅਤੇ ਪਿਆਨੋ ਦੇ ਨਾਲ ਜਾਦੂ ਪੈਦਾ ਕਰਨ ਵਿੱਚ ਮਾਹਰ ਅਦਨਾਨ ਆਪਣੇ ਗੈਰ ਫਿਲਮੀ ਗੀਤਾਂ (ਐਲਬਮ) 'ਕਭੀ ਤੋ ਨਜ਼ਰ ਮਿਲਾਓ', 'ਤੇਰਾ ਚਿਹਰਾ' ਦੇ ਨਾਲ ਪ੍ਰਸਿੱਧ ਹੋਏ ਹਨ। ਇਸ ਤੋਂ ਇਲਾਵਾ ਕਈ ਪ੍ਰਸਿੱਧ ਬਾਲੀਵੁੱਡ ਹਿੰਦੀ ਗੀਤ ਵੀ ਗਾਏ ਹਨ।

ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਅਦਨਾਨ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਸੀ ਜਿਸਦੀ ਪਾਕਿਸਤਾਨੀ ਮੀਡੀਆ ਨੇ ਕਾਫੀ ਆਲੋਚਨਾ ਕੀਤੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਨਾਮ ਪਿਆਰ ਅਤੇ ਨਫਰਤ ਗੀਤਾਂ ਦੇ ਆਧਾਰ 'ਤੇ ਕਰਨਾ ਚਾਹੀਦਾ ਹੈ ਨਾ ਕਿ ਧਰਮ ਅਤੇ ਰਾਸ਼ਟਰ ਦੇ ਆਧਾਰ 'ਤੇ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement