ਅਦਾਕਾਰਾ ਹੋਣ ਕਾਰਨ ਕੋਈ ਵਿਚਾਰ ਰਖਣਾ ਮੁਸ਼ਕਲ: ਤਾਪਸੀ
Published : Aug 29, 2017, 10:28 pm IST
Updated : Aug 29, 2017, 4:58 pm IST
SHARE ARTICLE


ਮੁੰਬਈ, 29 ਅਗੱਸਤ: ਬਾਲੀਵੁਡ ਅਦਾਕਾਰਾ ਤਾਪਸੀ ਪਨੂੰ ਨੂੰ 'ਪਿੰਕ' ਅਤੇ 'ਨਾਮ ਸ਼ਬਾਨਾ' ਵਰਗੀਆਂ ਫ਼ਿਲਮਾਂ ਵਿਚ ਜ਼ੋਰਦਾਰ ਅਦਾਕਾਰੀ ਲਈ ਫ਼ਿਲਮ ਉਦਯੋਗ ਵਲੋਂ ਤਾਰੀਫ਼ ਮਿਲ ਸਕਦੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਜੀਵਨ ਵਿਚ ਇਹ ਬਹੁਤ ਮੁਸ਼ਕਲ ਹੈ ਕਿ ਲੋਕ ਇਸ ਪ੍ਰਕਾਰ ਦੀ ਮਹਿਲਾ ਨੂੰ ਸਵੀਕਾਰ ਕਰਨ। ਤੇਲਗੂ ਫ਼ਿਲਮ 'ਝੁਮੰਦੀ ਨਾਦਮ' ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 30 ਸਾਲਾ ਅਦਾਕਾਰਾ ਦਾ ਕਹਿਣਾ ਹੈ ਕਿ ਸਮਾਜ ਦੀ ਤਰ੍ਹਾਂ ਹੀ ਫ਼ਿਲਮ ਉਦਯੋਗ ਵਿਚ ਵੀ ਮਰਦਊ ਮਾਨਸਕਤਾ ਮੌਜੂਦ ਹੈ।
ਤਾਪਸੀ ਨੇ ਪੀਟੀਆਈ ਭਾਸ਼ਾ ਨੂੰ ਦਿਤੇ ਗਏ ਇੰਟਰਵਿਊ ਵਿਚ ਕਿਹਾ,''ਇਕ ਅਦਾਕਾਰਾ ਹੋਣ ਦੇ ਨਾਤੇ, ਜੋ ਇਕ ਦ੍ਰਿੜ ਸੋਚ ਸਮਝ ਰਖਦੀ ਹੈ ਅਤੇ ਜੋ ਆਤਮ ਸਨਮਾਨ ਨਹੀਂ ਛੱਡ ਸਕਦੀ ਹੈ। ਕਈ ਵਾਰ ਮੈਂ ਅਪਣੇ ਤੋਂ ਪੁਛਦੀ ਹਾਂ ਕਿ ਕੀ ਮੈਂ ਅਪਣੇ ਆਤਮ ਸਨਮਾਨ ਨਾਲ ਸਮਝੌਤਾ ਕਰ ਸਕਦੀ ਹਾਂ ਜਾਂ ਕੀ ਮੈਨੂੰ ਕੁੱਝ ਅਜਿਹਾ ਕਰਨਾ ਚਾਹੀਦਾ ਹੈ ਜੋ ਕਰੀਅਰ ਦੇ ਲਿਹਾਜ਼ ਨਾਲ ਚੰਗਾ ਹੋਵੇ?''(ਪੀਟੀਆਈ)  
ਉਨ੍ਹਾਂ ਕਿਹਾ,''ਕਈ ਵਾਰ ਮੈਨੂੰ ਲਗਦਾ ਹੈ ਕਿ ਕੀ ਮੈਨੂੰ ਵਾਕਈ ਚਾਲਾਕ ਜਾਂ ਤੇਜ਼ ਤਰਾਰ ਹੋਣਾ ਚਾਹੀਦਾ ਹੈ?, ਕਿਉੁਂਕਿ ਇਸ ਨਾਲ ਮੈਨੂੰ ਜਾਂ ਮੇਰੇ ਕਰੀਅਰ ਨੂੰ ਫ਼ਾਇਦਾ ਹੋਵੇਗਾ। ਪਰ ਕਈ ਵਾਰ ਆਤਮ ਸਨਮਾਨ ਲਈ ਮੈਨੂੰ ਅਪਣੇ ਕਦਮ ਪਿੱਛੇ ਖਿਚਣੇ ਪੈਂਦੇ ਹਨ ਜਿਸ ਨੂੰ ਬਹੁਤ ਸਾਰੇ ਲੋਕ ਚੰਗਾ ਨਹੀਂ ਸਮਝਦੇ ਹਨ।'' (ਪੀਟੀਆਈ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement