ਪਾਗਲਪੰਤੀ ਅਤੇ ਮਸਤੀ ਨਾਲ ਭਰਪੂਰ ਹੋਵੇਗੀ ਸਰਗੁਣ ਤੇ ਬੀਨੂੰ ਦੀ ਫ਼ਿਲਮ ‘ਝੱਲੇ’
Published : Oct 31, 2019, 3:06 pm IST
Updated : Oct 31, 2019, 3:06 pm IST
SHARE ARTICLE
Jhalley
Jhalley

ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਜਾ ਰਹੀ ਹੈ।

ਚੰਡੀਗੜ੍ਹ: ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਜਾ ਰਹੀ ਹੈ। ਕਾਲਾ ਸ਼ਾਹ ਕਾਲਾ ਦੀ ਸੁਪਰਹਿੱਟ ਜੋੜੀ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਜਾ ਰਹੀ ਹੈ। ਫ਼ਿਲਮ ‘ਝੱਲੇ’ ਦਾ ਟਰੇਲਰ ਰੀਲੀਜ਼ ਹੋ ਗਿਆ ਹੈ। ਟਰੇਲਰ ਰੀਲੀਜ਼ ਹੋਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਛਾਅ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Jhalle Jhalle

ਟਰੇਲਰ  ਵਿਚ ਸਰਗੁਣ ਮਹਿਤਾ ਅਤੇ ਬੀਨੂੰ ਦੀ ਕਾਮੇਡੀ, ਹਾਰਰ ਅਤੇ ਮਾਸੂਮੀਅਤ ਦੀਆਂ ਝਲਕਾਂ ਦੇਖਣ ਨੂੰ ਮਿਲ ਰਹੀਆਂ ਹਨ। ਕਹਾਣੀ ਦੀ ਗੱਲ ਕਰੀਏ ਤਾਂ ਝੱਲੇ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈ ਕਿ ਫ਼ਿਲਮ ਵਿਚ ਜ਼ਰੂਰ ਝੱਲਿਆਂ ਦੀ ਕਹਾਣੀ ਦੇਖਣ ਨੂੰ ਮਿਲੇਗੀ। ਸਰਗੁਣ ਮਹਿਤਾ ਦਾ ਪਰਿਵਾਰ ਉਸ ਲਈ ਲੜਕੇ ਦੀ ਭਾਲ ਕਰ ਰਿਹਾ ਹੁੰਦਾ ਪਰ ਸਰਗੁਣ ਮਹਿਤਾ ਦਿਮਾਗੀ ਤੌਰ ‘ਤੇ ਪਾਗਲ ਹੁੰਦੀ ਹੈ। ਉੱਥੇ ਹੀ ਉਸ ਦਾ ਟੱਬਰ ਵੀ ਪਾਗਲਾਂ ਤੋਂ ਘੱਟ ਨਹੀਂ ਤੇ ਆਪਣੀ ਧੀ ਦੇ ਰਿਸ਼ਤੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।

Jhalley Jhalley

ਸਰਗੁਣ ਮਹਿਤਾ ਲਈ ਮੁੰਡੇ ਦੀ ਭਾਲ ਦੌਰਾਨ ਹੀ ਐਂਟਰੀ ਹੁੰਦੀ ਦੂਜੇ ‘ਝੱਲੇ’ ਦੀ। ਜੋ ਖ਼ੁਦ ਵੀ ਦਿਮਾਗ ਤੋਂ ਥੋੜੇ ਪੈਦਲ ਹੁੰਦੇ ਹਨ। ਇਸੇ ਝੱਲਿਆਂ ਦੇ ਟੱਬਰ ‘ਚ ਦਰਸ਼ਕਾਂ ਨੂੰ ਥੋੜੀ ਬਹੁਤ ਭੂਤੀਆ ਮਸਤੀ ਤੇ ਹੋਰ ਸਸਪੈਂਸ ਵੀ ਦੇਖਣ ਨੂੰ ਮਿਲਣ ਵਾਲੇ ਹਨ। ਕੁੱਲ ਮਿਲਾ ਕੇ ਟਰੇਲਰ ਕਾਫੀ ਸ਼ਾਨਦਾਰ ਹੈ ਅਤੇ ਪੰਜਾਬੀ ਸਿਨੇਮਾ ਨੂੰ ਕੁਝ ਵੱਖਰਾ ਹੀ ਮਿਲਣ ਵਾਲਾ ਹੈ। ਬੀਨੂੰ ਅਤੇ ਸਰਗੁਣ ਤੋਂ ਇਲਾਵਾ ਫ਼ਿਲਮ ‘ਚ ਹਾਰਬੀ ਸੰਘਾ, ਬਨਿੰਦਰ ਬੰਨੀ,ਪਵਨ ਮਲੋਹਤਰਾ, ਜਤਿੰਦਰ ਕੌਰ ਵਰਗੇ ਵੱਡੇ ਨਾਮ ਨਜ਼ਰ ਆਉਣਗੇ।

Harby SanghaHarby Sangha

'ਝੱਲੇ' ਫ਼ਿਲਮ ਵੀ ਬੀਨੂੰ ਢਿੱਲੋਂ ਦੀ ਆਪਣੀ ਪ੍ਰੋਡਕਸ਼ਨ ਦਾ ਪ੍ਰੋਜੈਕਟ ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ ਤੇ ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਅਮਰਜੀਤ ਸਿੰਘ ਨੇ ਹੀ ਲਿਖੀ ਹੈ। ਇਸ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਬੀਨੂੰ ਢਿੱਲੋਂ ਪ੍ਰੋਡਕਸ਼ਨ ਦੇ ਨਾਲ-ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement