ਖ਼ਬਰਾਂ |

ਤਾਜ਼ਾ |

ਅਦਾਕਾਰ ਨਿਰਭੈ ਗਿੱਲ ਖਾਨਪੁਰੀ ਜ਼ਿਲ੍ਹਾ ਮਲੇਰਕੋਟਲਾ ਤੋਂ PFTAA ਦੇ ਇੰਚਾਰਜ ਨਿਯੁਕਤ
Published : May 31, 2026, 11:02 am IST
Updated : May 31, 2026, 11:02 am IST
SHARE ARTICLE
Actor Nirbhay Gill Khanpuri appointed in-charge of PFTAA from Malerkotla district
Actor Nirbhay Gill Khanpuri appointed in-charge of PFTAA from Malerkotla district

ਅਨੇਕਾਂ ਫਿਲਮਾਂ ਅਤੇ ਟੀਵੀ ਸੀਰੀਅਲ ਵਿਚ ਕੰਮ ਕਰ ਚੁੱਕੇ ਹਨ ਨਿਰਭੈ ਗਿੱਲ

ਮਲੇਰਕੋਟਲਾ : ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ (PFTAA) ਦੀ ਟੀਮ ਵੱਲੋਂ ਅਦਾਕਾਰ ਨਿਰਭੈ ਗਿੱਲ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਜ਼ਿਲ੍ਹਾ ਮਲੇਰਕੋਟਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਰਭੈ ਗਿੱਲ ਅਨੇਕਾਂ ਫਿਲਮਾਂ ਅਤੇ ਟੀਵੀ ਸੀਰੀਅਲ ਵਿਚ ਕੰਮ ਕਰ ਚੁੱਕੇ ਹਨ। ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੀ ਸੰਸਥਾ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ  ਕਲਾਕਾਰਾਂ ਦੀ ਭਲਾਈ ਲਈ ਹੋਰ ਵੀ ਮਿਹਨਤ, ਲਗਨ ਅਤੇ ਜਨੂੰਨ ਨਾਲ ਕੰਮ ਕਰਨਗੇ। ਅਦਾਕਾਰ ਨਿਰਭੈ ਗਿੱਲ ਐਕਟਿੰਗ ਲਈ ਚੰਡੀਗੜ੍ਹ ਅਤੇ ਮੁੰਬਈ ਆਉਂਦੇ ਜਾਂਦੇ ਰਹਿੰਦੇ ਹਨ ਪਰ ਉਹਨਾਂ ਦਾ ਜੱਦੀ ਪਿੰਡ ਖਾਨਪੁਰ ਹੈ ਜੋ ਜ਼ਿਲ੍ਹਾ ਮਲੇਰਕੋਟਲਾ ਵਿਚ ਸਥਿਤ ਹੈ। ਗਿੱਲ ਦੇ ਨਿਯੁਕਤ ਹੋਣ ’ਤੇ ਜਿੱਥੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਇਸ ਨਾਲ ਜ਼ਿਲ੍ਹਾ ਮਲੇਰਕੋਟਲਾ ਦੇ ਐਕਟਿੰਗ ਨਾਲ ਜੁੜੇ ਲੋਕਾਂ ਨੂੰ ਵੀ ਲਾਭ ਮਿਲੇਗਾ।

ਇਸ ਨਿਯੁਕਤੀ ਮੌਕੇ ਉਨ੍ਹਾਂ ਨੂੰ ਮੁਬਾਰਕਵਾਦ ਦੇਣ ਵਾਲਿਆਂ ਵਿਚ ਸੰਸਥਾ ਦੇ ਅਹੁਦੇਦਾਰ ਪ੍ਰਧਾਨ ਐਮੀ ਵਿਰਕ, ਬੀਨੂੰ ਢਿੱਲੋਂ ਜਨਰਲ ਸਕੱਤਰ, ਗੁੱਗੂ ਗਿੱਲ ਚੇਅਰਮੈਨ, ਨਿਰਮਲ ਰਿਸ਼ੀ ਮੁੱਖ ਸਰਪ੍ਰਸਤ, ਗੁਰਪ੍ਰੀਤ ਘੁੱਗੀ ਮੁੱਖ ਸਲਾਹਕਾਰ, ਕਰਮਜੀਤ ਅਨਮੋਲ ਮੁੱਖ ਸਲਾਹਕਾਰ, ਹਾਰਬੀ ਸੰਘਾ ਮੁੱਖ ਸਲਾਹਕਾਰ, ਬੀਐਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਤਾਨੀਆ ਮੀਤ ਪ੍ਰਧਾਨ, ਭਾਰਤ ਭੂਸ਼ਣ ਖਜ਼ਾਨਚੀ, ਵਿਨੈ ਬਖ਼ਸ਼ੀ ਪ੍ਰੈੱਸ ਸਕੱਤਰ, ਕਲਾਕਾਰਾਂ ਵਿਚ ਮਲਕੀਤ ਰੌਣੀ, ਤਰਸੇਮ ਪਾਲ, ਰਾਣਾ ਰਣਬੀਰ ਸ਼ਰਮਾ, ਰਾਜ ਜੋਸ਼ੀ, ਪਵਨ ਗਰੇਵਾਲ, ਪ੍ਰਕਾਸ਼ ਗਾਧੂ, ਹਰਵਿੰਦਰ ਮੰਚ, ਬਲਿੰਦਰ ਬੰਟੀ, ਗੁਰਪ੍ਰੀਤ ਭੰਗੂ, ਬਲਵਿੰਦਰ ਕੌਰ, ਰਾਜ ਧਾਲੀਵਾਲ, ਕਿਰਨਦੀਪ ਕੌਰ, ਪੂਨਮ ਸੂਦ, ਅਰਵਿੰਦ, ਦੀਦਾਰ ਗਿੱਲ ਆਦਿ ਸ਼ਾਮਿਲ ਸਨ। 

ਅਦਾਕਾਰ ਨਿਰਭੈ ਗਿੱਲ ਨੇ ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਮੀ ਵਿਰਕ ਅਤੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਮਨ ਨਾਲ ਨਿਭਾਉਣ ਲਈ ਵਚਨਬੱਧ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement