ਭਾਵਪੂਰਨ ਜ਼ਜਬਾਤਾਂ ਅਧੀਨ ਬਣਾਈ ਜਾ ਰਹੀ ਹੈ ਫ਼ਿਲਮ ‘ਦੂਰਬੀਨ’
Published : Aug 29, 2019, 1:50 pm IST
Updated : Aug 29, 2019, 1:50 pm IST
SHARE ARTICLE
Punjabi Movie Doorbeen
Punjabi Movie Doorbeen

ਪੰਜਾਬੀ ਫ਼ਿਲਮਾਂ ਨੂੰ ਕੰਟੈਂਟ, ਤਕਨੀਕੀ ਪੱਖੋਂ ਹੋਰ ਉਚ...

ਜਲੰਧਰ: ਅੰਤਰਰਾਸ਼ਟਰੀ ਪੱਧਰ ਤੇ ਨਵੀਆਂ ਉਚਾਈਆਂ ਹਾਸਿਲ ਕਰਨ ਵੱਲ ਵਧ ਰਿਹਾ ਪੰਜਾਬੀ ਸਿਨੇਮਾਂ ਪੜਾਅ ਦਰ ਪੜਾਅ ਮਾਣਮੱਤੇ ਆਯਾਮ ਤੈਅ ਕਰ ਰਿਹਾ ਹੈ, ਜਿਸ ਨੂੰ ਮੌਜੂਦਾ ਮੁਕਾਮ ਦਾ ਹਾਣੀ ਬਣਾਉਣ ਵਿਚ ਇਸ ਖਿੱਤੇ ਨਾਲ ਜੁੜੀਆਂ ਕਈ ਅਹਿਮ ਸਖ਼ਸੀਅਤਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪੰਜਾਬ ਅਤੇ ਪੰਜਾਬੀਅਤ ਨੂੰ ਮਾਂ ਬੋਲੀ ਸਿਨੇਮਾਂ ਦੁਆਰਾ ਹੋਰ ਪ੍ਰਫੁਲੱਤ ਕਰਨ ਵਿਚ ਜੁਟੀਆਂ ਅਜਿਹੀਆਂ ਹੀ ਹਸਤੀਆਂ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੇ ਹਨ ਸੁਖਰਾਜ਼ ਰੰਧਾਵਾ, ਜੁਗਰਾਜ਼ ਗਿੱਲ , ਯਾਦਵਿੰਦਰ ਵਿਰਕ , ਜੋ ਆਪਣੇ ਮਾਂ ਬੋਲੀ ਸਿਨੇਮਾਂ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਪੰਜਾਬੀ ਫ਼ਿਲਮ 'ਦੂਰਬੀਨ' ਦਾ ਨਿਰਮਾਣ ਕਰ ਰਹੇ ਹਨ। 

DoorbeenDoorbeen

ਪੰਜਾਬੀ ਫ਼ਿਲਮ ਜਗਤ ਵਿਚ ਨਿਰਮਾਣ ਅਧੀਨ ਫ਼ਿਲਮਜ਼ ਪੜਾਅ ਤੋਂ ਹੀ ਵਿਲੱਖਣਤਾਂ ਦਾ ਅਹਿਸਾਸ ਕਰਵਾ ਰਹੀ ਅਤੇ ਚੰਡੀਗੜ ਆਸ ਪਾਸ ਫਿਲਮਾਈ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ 'ਅਜ਼ਾਦ ਪਰਿੰਦੇ ਫ਼ਿਲਮਜ਼' ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਸ ਦਾ ਲੇਖਣ ਸੁਖਰਾਜ ਸਿੰਘ ਅਤੇ ਨਿਰਦੇਸ਼ਨ ਇਸ ਸਿਨੇਮਾਂ ਵਿਚ ਪ੍ਰਤਿਭਾਵਾਨ ਨੌਜਵਾਨ ਨਿਰਦੇਸ਼ਕ ਵਜੋਂ ਚੋਖੀ ਭੱਲ ਬਣਾ ਰਹੇ ਇਸ਼ਾਨ ਚੋਪੜਾ ਦੁਆਰਾ ਕੀਤਾ ਜਾ ਰਿਹਾ ਹੈ, ਜਦਕਿ ਈ.ਪੀ ਜਿੰਮੇਵਾਰੀ ਸੁਖਜੀਤ ਜੈਤੋ ਸੰਭਾਲ ਰਹੇ ਹਨ।

DoorbeenDoorbeen

ਪੰਜਾਬੀ ਫ਼ਿਲਮਾਂ ਨੂੰ ਕੰਟੈਂਟ, ਤਕਨੀਕੀ ਪੱਖੋਂ ਹੋਰ ਉਚ ਦਰਜ਼ਾ ਦਵਾਉਣ ਦਾ ਪੂਰਾ ਦਮਖ਼ਮ ਰੱਖਦੀ ਇਸ ਫਿਲਮ ਦੇ ਨੌਜਵਾਨ ਨਿਰਮਾਤਾ ਸੁਖ ਰੰਧਾਵਾ ਜੋ ਪਿੰਡ ਮਾਨਾਵਾਲਾ ਕਲਾਂ , ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਊ, ਨਿਮਰ ਅਤੇ ਵਿਕਾਸ ਕਾਰਜਾਂ ਵਿਚ ਮੋਹਰੀ ਰਹਿਣ ਵਾਲੇ ਸਰਪੰਚ ਵਜੋਂ ਵੀ ਮਾਝੇ ਭਰ ਵਿਚ ਮਾਣਮੱਤੀ ਪਹਿਚਾਣ ਰੱਖਦੇ ਹਨ, ਨੇ ਦੱਸਿਆ ਕਿ ਇਸ ਫਿਲਮ ਸਨਅਤ ਵਿਚ ਉਨਾਂ ਦੇ ਆਉਣ ਦਾ ਮਕਸਦ ਪੈਸੇ ਕਮਾਉਣਾ ਨਹੀਂ ਹੈ, ਬਲਕਿ ਇਹ ਹੈ ਕਿ ਅਜਿਹੀਆਂ ਪੰਜਾਬੀ ਫਿਲਮਜ਼ ਦਾ ਨਿਰਮਾਣ ਆਪਣੀ ਮਿੱਟੀ ਦੇ ਸਿਨੇਮਾਂ ਲਈ ਕੀਤਾ ਜਾਵੇ, ਜਿਸ ਨਾਲ ਦੇਸ਼, ਵਿਦੇਸ਼ ਵਿਚ ਵਸੇਂਦੀ ਨੌਜਵਾਨ ਪੀੜੀ ਆਪਣੀਆਂ ਅਸਲ ਜੜਾ ਅਤੇ ਕਦਰਾਂ, ਕੀਮਤਾਂ ਨਾਲ ਜੁੜ ਸਕੇ।

ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲੀ ਕਹਾਣੀ , ਭਾਵਪੂਰਨ ਜਜਬਾਂਤਾਂ ਅਧੀਨ ਬਣਾਈ ਜਾ ਰਹੀ ਇਹ ਫਿਲਮ ਪੰਜਾਬੀਅਤ ਦੀ ਪੂਰਨ ਤਰਜਮਾਨੀ ਕਰੇਗੀ, ਜਿਸ ਵਿਚ ਲੀਡ ਭੂਮਿਕਾਵਾਂ ਨਿੰਜ਼ਾ, ਵਾਮਿਕਾ ਗੱਬੀ, ਜਸ ਬਾਜਵਾ, ਨਵਾਂ ਚਿਹਰਾ ਜੈਸਮੀਨ ਬਾਜਵਾ ਆਦਿ ਨਿਭਾ ਰਹੇ ਹਨ, ਜਿੰਨਾਂ ਨਾਲ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਰਬੀ ਸੰਘਾ, ਪ੍ਰਕਾਸ ਗਾਦੂ ਆਦਿ ਵੀ ਅਹਿਮ ਯੋਗਦਾਨ ਪਾਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement