ਨਿੰਜੇ ਨੇ ਦੱਸਿਆ ਯਾਰੀ ਦਾ ਅਸਲ ਸੱਚ
Published : Nov 24, 2018, 11:43 am IST
Updated : Nov 24, 2018, 11:43 am IST
SHARE ARTICLE
Ninja
Ninja

ਅਪਣੇ ਅੰਦਾਜ਼ ਨਾਲ ਅਪਣੀ ਵੱਖਰੀ ਪਹਿਚਾਣ ਬਣਾਉਣਾ.....

ਚੰਡੀਗੜ੍ਹ (ਭਾਸ਼ਾ): ਅਪਣੇ ਅੰਦਾਜ਼ ਨਾਲ ਅਪਣੀ ਵੱਖਰੀ ਪਹਿਚਾਣ ਬਣਾਉਣਾ ਇਹ ਤਾਂ ਆਮ ਜਿਹੀ ਗੱਲ ਹੈ ਪਰ ਕਿਸੇ ਦੇ ਦਿਲ ਉਤੇ ਰਾਜ ਕਰਨਾ ਬਹੁਤ ਹੀ ਔਖਾ ਹੈ ਕਿਉਂਕਿ ਕਿਸੇ ਦੇ ਦਿਲ ਉਤੇ ਰਾਜ ਕਰਨ ਲਈ ਕੋਈ ਕਲ੍ਹਾਂ ਹੋਣੀ ਬਹੁਤ ਜਰੂਰੀ ਹੈ ਪਰ ਇਕ ਅਜਿਹਾ ਸਟਾਰ ਹੈ ਜੋ ਕਿ ਪੰਜਾਬੀਆਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਨੇ 'ਦਰਦ ਭਰੇ ਅਤੇ ਰੋਮਾਂਟਿਕ' ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਇਸ ਵਾਰ ਨਿੰਜਾ ਇਕ ਗੀਤ ਤੋਂ ਬਾਅਦ ਦੂਜਾ ਗੀਤ ਲਗਾਤਾਰ ਲੈ ਕੇ ਆ ਰਹੇ ਹਨ।

NinjaNinja

ਹਾਲ ਹੀ 'ਚ ਨਿੰਜਾ ਦਾ ਨਵਾਂ ਟਰੈਕ 'ਯਾਰੀ ਬਦਕਾਰੀ' ਰਿਲੀਜ਼ ਹੋਇਆ ਹੈ। ਇਸ ਗੀਤ ਤੋਂ ਪਹਿਲਾਂ ਨਿੰਜਾ 'ਰੌਲੇ ਦੀ ਜ਼ਮੀਨ' ਅਤੇ ਉਸ ਤੋਂ ਬਾਅਦ 'ਦੁਨਾਲੀ' ਗੀਤ ਲੈ ਕੇ ਆਏ ਸਨ। ਜੋ ਕਿ ਸੁਪਰ ਹਿੱਟ ਰਹੇ ਸਨ। ਦੱਸ ਦਈਏ ਕਿ ਨਿੰਜਾ ਦੇ ਇਸ ਗੀਤ ਦੇ ਬੋਲ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਵਲੋਂ ਲਿਖੇ ਗਏ ਹਨ। ਇਸ ਗੀਤ ਲਈ ਸੰਗੀਤ ਗੋਲਡ ਬੁਆਏ ਮਿਊਜ਼ਿਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਬੈਕਯਾਰਡ ਸਟੂਡੀਓਜ਼ ਲੈਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਿੰਜਾ ਦੇ ਇਸ ਗੀਤ ਨੂੰ ਸਰੋਤਿਆਂ ਵਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ।

NinjaNinja

ਇਸ ਗੀਤ ਤੋਂ ਪਹਿਲਾਂ ਨਿੰਜੇ ਨੇ ਇਕ ਤਸਵੀਰ ਸਾਂਝੀ ਕਰਦੇ ਹੋਏ ਅਪਣੇ ਇਕ ਹੋਰ ਆਉਣ ਵਾਲੇ ਗੀਤ 'ਬੈਟਲ' ਬਾਰੇ ਦੱਸਿਆ ਸੀ। ਜੋ ਕਿ ਬਹੁਤ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ। ਨਿੰਜੇ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਜਦੋਂ ਮੈਂ ਅਪਣਾ ਪਹਿਲਾ ਗੀਤ ਰਿਲੀਜ਼ ਕੀਤਾ ਸੀ। ਉਸ ਸਮੇਂ ਮੇਰੇ ਕੋਲ ਪੈਸਿਆਂ ਦੀ ਬਹੁਤ ਜਿਆਦਾ ਤੰਗੀ ਸੀ। ਨਿੰਜੇ ਨੇ ਬਹੁਤ ਜਿਆਦਾ ਸੋਹਣੀ ਅਵਾਜ਼ ਵਿਚ ਗੀਤ ਗਾਏ ਹਨ।

NinjaNinja

ਗੀਤਾਂ ਤੋਂ ਇਲਾਵਾ ਨਿੰਜੇ ਦੀ ਫਿਲਮ ‘ਚੰਨਾ ਮੇਰੀਆ’ਬਹੁਤ ਜਿਆਦਾ ਮਸ਼ਹੂਰ ਹੋਈ ਸੀ ਜੋ ਕਿ ਫਿਲਮ ਇਕ ਪਿਆਰ ਦੀ ਕਹਾਣੀ ਉਤੇ ਬਣਾਈ ਗਈ ਸੀ। ਨਿੰਜੇ ਦੇ ਦੇਸ਼ਾਂ-ਵਿਦੇਸ਼ਾਂ ਵਿਚ ਅਖਾੜੇ ਵੀ ਲੱਗ ਰਹੇ ਹਨ। ਜਿਸ ਨਾਲ ਸਰੋਤੇਂ ਅਨੰਦ ਮਾਣ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement