ਨਮ ਅੱਖਾਂ ਨਾਲ ਹੋਇਆ ਲੋਕ ਗਾਇਕ ਕੇ ਦੀਪ ਦਾ ਅੰਤਿਮ ਸੰਸਕਾਰ
Published : Oct 23, 2020, 3:37 pm IST
Updated : Oct 23, 2020, 3:37 pm IST
SHARE ARTICLE
K Deep's funeral
K Deep's funeral

ਲੋਕ ਗਾਇਕ ਕੇ ਦੀਪ ਨੇ 80 ਵਰ੍ਹਿਆਂ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲ਼ਵਿਦਾ

ਲੁਧਿਆਣਾ: ਬੀਤੇ ਦਿਨ ਮਸ਼ਹੂਰ ਗਾਇਕ ਕੇ ਦੀਪ 80 ਸਾਲ ਦੀ ਉਮਰ 'ਚ ਇਸ ਦੁਨੀਆਂ ਨੂੰ ਅਲ਼ਵਿਦਾ ਕਹਿ ਗਏ। ਉਹਨਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਆਖਰੀ ਸਾਹ ਲਏ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

K. DeepK. Deep

ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਉਹਨਾਂ ਦੀ ਲੜਕੀ ਗੁਰਪ੍ਰੀਤ ਕੌਰ ਤੋਂ ਇਲਾਵਾ ਸੰਗੀਤ ਜਗਤ ਨਾਲ ਜੁੜੀਆਂ ਕਈ ਪ੍ਰਸਿੱਧ ਸਖਸ਼ੀਅਤਾਂ ਸ਼ਾਮਲ ਸਨ। ਉਹਨਾਂ ਦੀ ਮੌਤ ਤੋਂ ਬਾਅਦ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।  ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪੁੱਤਰ ਗਾਇਕ ਰਾਜਾ ਕੰਗ ਨੇ ਅਗਨੀ ਭੇਂਟ ਕੀਤੀ।

K DeepK Deep

ਦੱਸ ਦਈਏ ਕਿ ਕੇ ਦੀਪ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਕੇ ਦੀਪ ਦੇ ਗਾਇਕੀ ਦੇ ਸਫ਼ਰ ਬਾਰੇ ਗੱਲ ਕਰੀਏ ਤਾਂ ਕੇ ਦੀਪ ਨੇ ਲੰਮਾ ਸਮਾਂ ਜਗਮੋਹਨ ਕੌਰ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਆਪਣੇ ਅਖਾੜਿਆਂ ਰਾਹੀਂ ਮਕਬੂਲੀਅਤ ਹਾਸਲ ਕੀਤੀ। 

K DeepK Deep

ਕੇ ਦੀਪ ਤੇ ਜਗਮੋਹਨ ਕੌਰ ਦੇ ਅਖਾੜਿਆਂ ਦੌਰਾਨ ਸੁਣਾਏ ਗਏ ਚੁਟਕਲੇ ਅੱਜ ਵੀ ਲੋਕਾਂ ਨੂੰ ਜ਼ੁਬਾਨੀ ਯਾਦ ਹਨ। ਗਾਇਕੀ ਦੇ ਨਾਲ-ਨਾਲ ਚੁਟਕਲੇ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਇਸ ਜੋੜੀ ਨੂੰ ਲੋਕ ਲੰਬੇ ਸਮੇਂ ਤੱਕ ਯਾਦ ਕਰਦੇ ਰੱਖਣਗੇ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement