ਖ਼ਬਰਾਂ |

ਤਾਜ਼ਾ |

ਮੌਜੂਦਾ ਹਾਲਾਤ 'ਤੇ ਕਰਾਰੀ ਚੋਟ ਹੈ ਨਿਰਭੈ ਗਿੱਲ ਦੀ ਲਘੂ ਫ਼ਿਲਮ ‘ਪਹੀਆ'
Published : Jun 23, 2026, 11:58 am IST
Updated : Jun 23, 2026, 1:42 pm IST
SHARE ARTICLE
Short film 'Pahiya' News in punjabi
Short film 'Pahiya' News in punjabi

ਇਸ ਪੰਜਾਬੀ ਲਘੂ ਫ਼ਿਲਮ ਦੀ ਕਹਾਣੀ ਨਿਰਭੈ ਸਿੰਘ ਗਿੱਲ ਖ਼ਾਨਪੁਰੀ ਹੁਰਾਂ ਵੱਲੋਂ ਲਿਖੀ ਗਈ

ਮੁਹਾਲੀ (ਮੱਖਣ ਸ਼ਾਹ) ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਸਿਨੇਮਾ ਨੇ ਕਾਫ਼ੀ ਤਰੱਕੀ ਕੀਤੀ ਹੈ। ਬਹੁਤ ਸਾਰੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਵੱਡੇ ਪਰਦੇ ’ਤੇ ਪ੍ਰਦਰਸ਼ਿਤ ਹੋਈਆਂ ਪਰ ਇਸ ਸਭ ਦੇ ਵਿਚਾਲੇ ਪੰਜਾਬੀ ਲਘੂ ਫ਼ਿਲਮਾਂ ਦੀ ਅਹਿਮਤੀਅਤ ਨੂੰ ਕਦੇ ਵੀ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਪੰਜਾਬੀ ਲਘੂ ਫਿਲਮਾਂ ਦੀ ਅਪਣੀ ਇਕ ਵੱਖਰੀ ਥਾਂ ਹੈ ਅਤੇ ਉਨ੍ਹਾਂ ਵਿਚ ਪੰਜਾਬੀ ਫੀਚਰ ਫ਼ਿਲਮਾਂ ਦੇ ਮੁਕਾਬਲੇ ਵਧੇਰੇ ਗਹਿਰਾਈ ਅਤੇ ਕਲਾਤਮਿਕਤਾ ਝਲਕਦੀ ਹੈ। ਗੱਲ ਕਰਾਂਗੇ ਪੰਜਾਬੀ ਲਘੂ ਫ਼ਿਲਮ ‘ਪਹੀਆ’ ਦੀ, ਜੋ ਪਿਛਲੀ ਦਿਨੀਂ ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫਟਾ) ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਲਘੂ ਫਿਲਮ ਫੈਸਟੀਵਲ ਵਿਚ ਦਿਖਾਈ ਗਈ। 

ਇਸ ਪੰਜਾਬੀ ਲਘੂ ਫ਼ਿਲਮ ਦੀ ਕਹਾਣੀ ਨਿਰਭੈ ਸਿੰਘ ਗਿੱਲ ਖ਼ਾਨਪੁਰੀ ਹੁਰਾਂ ਵੱਲੋਂ ਲਿਖੀ ਗਈ ਹੈ ਜੋ ਪੰਜਾਬ ਪੁਲਿਸ ਵਿਚ ਏਐਸਆਈ ਹੋਣ ਦੇ ਨਾਲ-ਨਾਲ ਇਕ ਚੰਗੇ ਅਦਾਕਾਰ ਵੀ ਹਨ ਅਤੇ ਕਈ ਵੱਡੀਆਂ ਫੀਚਰ ਫ਼ਿਲਮਾਂ ਵਿਚ ਵੀ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਇਸ ਲਘੂ ਫਿਲਮ ਵਿਚਲਾ ਮੁੱਖ ਕਿਰਦਾਰ ਉਨ੍ਹਾਂ ਵੱਲੋਂ ਹੀ ਨਿਭਾਇਆ ਗਿਆ ਹੈ। ਨਿਰਭੈ ਗਿੱਲ ਵੱਲੋਂ ਲਿਖੀ ਫ਼ਿਲਮ ਦੀ ਕਹਾਣੀ ਮੌਜੂਦਾ ਸਮੇਂ ਦੇ ਹਾਲਾਤਾਂ ’ਤੇ ਕਰਾਰੀ ਚੋਟ ਮਾਰਦੀ ਹੈ, ਜਿਸ ਕਰਕੇ ਫ਼ਿਲਮ ਦੀ ਕਹਾਣੀ ਹਰ ਕਿਸੇ ਨੂੰ ਅਪਣੇ ਨਾਲ ਹੀ ਜੁੜੀ ਹੋਈ ਜਾਪਦੀ ਹੈ। ਫ਼ਿਲਮ ਦੀ ਕਹਾਣੀ ਇਹ ਦਿਖਾਉਂਦੀ ਹੈ ਕਿ ਅੱਜਕੱਲ੍ਹ ਰਿਸ਼ਤਿਆਂ ਨਾਲੋਂ ਜ਼ਿਆਦਾ ਪੈਸੇ ਦੀ ਅਹਿਮੀਅਤ ਰਹਿ ਗਈ ਹੈ।

ਅੱਜਕੱਲ੍ਹ ਦੇ ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਲਾਲਸਾ ਇੰਨੀ ਜ਼ਿਆਦਾ ਵਧੀ ਹੋਈ ਹੈ ਕਿ ਜਿਸ ਦੇ ਲਈ ਉਹ ਅਪਣੇ ਮਾਪਿਆਂ ਦੀ ਅੰਤਰ ਆਤਮਾ ਨੂੰ ਵੀ ਨਹੀਂ ਸਮਝ ਪਾਉਂਦੇ। ਕਹਾਣੀ ਵਿਚ ਬਹੁਤ ਵੱਡਾ ਭਾਵੁਕ ਪਲ਼ ਉਸ ਸਮੇਂ ਆਉਂਦਾ ਹੈ, ਜਦੋਂ ਇਕ ਪਿਓ ਅਪਣੇ ਬੱਚੇ ਨੂੰ ਵਿਦੇਸ਼ ਭੇਜਣ ਵਾਸਤੇ ਅਪਣੀ ਜ਼ਿੰਦਗੀ ਤੱਕ ਦਾਅ ’ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ ਪਰ ਆਖ਼ਰ ਵਿਚ ਜੋ ਕੁੱਝ ਹੁੰਦਾ ਹੈ, ਉਹ ਕਹਾਣੀ ਦੀ ਰੌਚਕਤਾ ਨੂੰ ਸ਼ਿਖ਼ਰਾਂ ’ਤੇ ਪਹੁੰਚਾ ਦਿੱਤਾ ਹੈ, ਜੋ ਫ਼ਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ। ਫ਼ਿਲਮ ਵਿਚ ਨਿਰਭੈ ਗਿੱਲ ਵੱਲੋਂ ਅਪਣੀ ਭੂਮਿਕਾ ਨੂੰ ਇਸ ਸ਼ਿੱਦਤ ਨਾਲ ਨਿਭਾਇਆ ਗਿਆ ਹੈ ਕਿ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਪੰਜਾਬ ਪੁਲਿਸ ਦਾ ਇਕ ਅਸਲੀ ਥਾਣੇਦਾਰ ਇਸ ਕਦਰ ਅਦਾਕਾਰੀ ਵਿਚ ਵੀ ਪ੍ਰਪੱਕ ਹੋ ਸਕਦਾ ਹੈ।

ਫ਼ਿਲਮ ਦੇ ਹੋਰ ਕਲਾਕਾਰਾਂ ਵਿਚ ਜੈਸਮੀਨ ਬਰਨਾਲਾ, ਜਗਤਾਰ ਬੈਨੀਪਾਲ, ਧੀਰਾ ਮਾਨ, ਰਾਣਾ ਧੀਰਜ ਅਤੇ ਪਰਮਜੀਤ ਨਾਗਰਾ ਵੱਲੋਂ ਵੀ ਸ਼ਾਨਦਾਰ ਅਦਾਕਾਰੀ ਕੀਤੀ ਗਈ। ਇਸ ਫ਼ਿਲਮ ਦੇ ਡਾਇਰੈਕਟਰ ਭਗਵੰਤ ਕੰਗ ਹਨ, ਜਿਨ੍ਹਾਂ ਦੇ ਸ਼ਾਨਦਾਰ ਨਿਰਦੇਸ਼ਨ ਨੇ ਨਿਰਭੈ ਗਿੱਲ ਦੀ ਕਹਾਣੀ ‘ਪਹੀਆ’ ਨੂੰ ਚਾਰ ਚੰਦ ਲਗਾ ਕੇ ਰੱਖ ਦਿੱਤੇ ਹਨ। ਇਸ ਫ਼ਿਲਮ ਦੀ ਇਕ ਹੋਰ ਖ਼ਾਸ ਗੱਲ ਇਹ ਰਹੀ ਕਿ ਫਿਲਮ ਵਿਚ ਹਰ ਭਾਵੁਕ ਸੀਨ ’ਤੇ ਫ਼ਿਲਮ ਦਾ ਟਾਈਟਲ ਸੌਂਗ ਚਲਾਇਆ ਗਿਆ ਹੈ, ਜਿਸ ਨੇ ਇਸ ਫ਼ਿਲਮ ਦੇ ਪੱਧਰ ਨੂੰ ਹੋਰ ਵੀ ਉਚਾ ਕਰ ਦਿੱਤਾ। ਭਗਵੰਤ ਕੰਗ ਅਤੇ ਨਿਰਭੈ ਗਿੱਲ ਸਮੇਤ ਉਨ੍ਹਾਂ ਦੀ ਪੂਰੀ ਟੀਮ ਇਸ ਫ਼ਿਲਮ ਦੇ ਲਈ ਵਧਾਈ ਦੀ ਪਾਤਰ ਹੈ ਜੋ ਪੰਜਾਬੀ ਲਘੂ ਸਿਨੇਮਾ ਨੂੰ ਅਜਿਹੀਆਂ ਕਹਾਣੀਆਂ ਸਦਕਾ ਕਲਾਤਮਕ ਪੱਖੋਂ ਮਜ਼ਬੂਤ ਕਰਨ ਵਿਚ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement