Diljit Dosanjh ਨੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਦਿੱਤਾ ਜਵਾਬ
Published : Jun 23, 2020, 1:45 pm IST
Updated : Jun 23, 2020, 1:45 pm IST
SHARE ARTICLE
Diljit Dosanjh Congress Jazzy B Giani Harpreet Singh Takhat Sri Damdma Sahib
Diljit Dosanjh Congress Jazzy B Giani Harpreet Singh Takhat Sri Damdma Sahib

ਕਿਹਾ-ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਗੀਤ ਨੂੰ ਕਿਉਂ ਬਣਾਇਆ ਜਾ ਰਿਹੈ ਮੁੱਦਾ

ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਵੱਲੋਂ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ 'ਤੇ ਖ਼ਾਲਿਸਤਾਨ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਪਰ ਹੁਣ ਦਿਲਜੀਤ ਦੁਸਾਂਝ ਨੇ ਵੀ ਇਕ ਵੀਡੀਓ ਜਾਰੀ ਕਰ ਕੇ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਹੈ।

Daljit Dosanjh Daljit Dosanjh

ਦਿਲਜੀਤ ਦਾ ਕਹਿਣਾ ਹੈ ਕਿ ਕਾਂਗਰਸੀ ਸਾਂਸਦ ਵੱਲੋਂ ਜਿਸ ਗੀਤ ਨੂੰ ਲੈ ਕੇ ਉੁਨ੍ਹਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਉਹ ਉਸ ਦੀ ਪੁਰਾਣੀ ਫ਼ਿਲਮ ਦਾ ਗੀਤ ਹੈ ਅਤੇ ਉਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਫਿਲਮ ਦਾ ਹਰ ਇਕ ਸੀਨ, ਗਾਣਾ ਸੈਂਸਰ ਬੋਰਡ ਤੋਂ ਪਾਸ ਹੋ ਕੇ ਚੱਲਿਆ ਹੈ। ਜਿਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ, ਜਿਸ ਦੇ ਹਰ ਗਾਣੇ ਅਤੇ ਫਿਲਮੀ ਸੀਨ ਨੂੰ ਸੈਂਸਰ ਬੋਰਡ ਵੱਲੋਂ ਪਾਸ ਕੀਤਾ ਗਿਆ ਹੋਵੇ ਉਸ ਨੂੰ ਅੱਜ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ।

Ravneet BittuRavneet Bittu

 ਇਹ ਦਿਲਜੀਤ ਦੁਸਾਂਝ ਦੀ ਫ਼ਿਲਮ 'ਪੰਜਾਬ 1984' ਦਾ ਉਹ ਗੀਤ ਹੈ, ਜਿਸ ਨੂੰ ਲੈ ਕੇ ਰਵਨੀਤ ਬਿੱਟੂ ਵੱਲੋਂ ਦਿਲਜੀਤ 'ਤੇ ਖ਼ਾਲਿਸਤਾਨ ਦਾ ਸਮਰਥਨ ਕਰਨ ਦੇ ਇਲਜ਼ਾਮ ਲਗਾਏ ਹਨ। ਜਦਕਿ ਦਿਲਜੀਤ ਵੱਲੋਂ ਇਹ ਗਾਣਾ 6 ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਗਾਇਆ ਗਿਆ ਸੀ।

Jazzy B Shiv sena Jazzy B 

ਜ਼ਿਕਰਯੋਗ ਹੈ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਪੰਜਾਬੀ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੂੰ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ 'ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਦਿਲਜੀਤ ਤੇ ਜੈਜ਼ੀ ਇਸ ਸੰਗਠਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇਹੀ ਸੰਗਠਨ ਹੈ, ਜਿਹੜਾ ਖ਼ਾਲੀਸਤਾਨ ਬਣਾਉਣ ਦੀ ਮੰਗ ਕਰਦਾ ਹੈ। ਪਹਿਲਾਂ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਹਵਾ ਦੇ ਕੇ ਮਾਹੌਲ ਖ਼ਰਾਬ ਕਰ ਰਿਹਾ ਹੈ।

KhalistanKhalistan

ਉਨ੍ਹਾਂ ਨੇ ਦੋਵਾਂ ਗਾਇਕਾਂ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ। ਉਨ੍ਹਾਂ ਨੇ ਕਿਹਾ, 'ਜੇਕਰ ਤੁਹਾਨੂੰ ਪੰਜਾਬ ਦੇ ਲੋਕ ਬੁਲੰਦੀਆਂ 'ਤੇ ਪਹੁੰਚਾ ਸਕਦੇ ਹਨ ਤਾਂ ਜੇਲ੍ਹ ਦੀ ਹਵਾ ਵੀ ਖੁਵਾ ਸਕਦੇ ਹਨ। ਤੁਸੀਂ ਲੋਕ ਪੰਜਾਬ ਦਾ ਖਾਹ ਕੇ ਹੁਣ ਹਰਾਮ ਕਰ ਰਹੇ ਹੋ। ਕਿਉਂ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਪਿਆਸੇ ਹੋ ਗਏ? ਸਾਡੇ ਬੱਚਿਆਂ ਨੂੰ ਹਥਿਆਰ ਚੁੱਕਣ ਨੂੰ ਆਖ ਰਹੇ ਹੋ? ਤੁਹਾਡੀਆਂ ਇਹ ਗਲਤੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।'

Daljit Dosanjh Daljit Dosanjh

ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੂੰ ਧਮਕੀ ਦਿੰਦਿਆਂ ਕਿਹਾ, 'ਜੇਕਰ ਤੁਸੀਂ ਪੰਜਾਬ ਆਉਣਾ ਹੈ ਤਾਂ ਕੁਝ ਸੋਚ ਵਿਚਾਰ ਕੇ ਆਈਓ। ਜਦੋਂ ਤੁਸੀਂ ਪੰਜਾਬ/ਭਾਰਤ ਆਏ ਉਦੋਂ ਇਸ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ ਜਾਵੇਗੀ। ਸਾਡੀ ਨੌਜਵਾਨ ਪੀੜ੍ਹੀ ਦੇਸ਼ ਨਾਲ ਹੈ। ਮੈਂ ਤਾਂ ਕਹਿੰਦਾ ਹਾਂ ਕਿ ਇਹ ਸਾਰੇ ਇਕੱਠੇ ਹੋ ਕੇ ਸੋਮਵਾਰ ਤੇ ਮੰਗਲਵਾਰ ਨੂੰ ਛੋਟੇ-ਛੋਟੋ ਜੱਥਿਆਂ 'ਚ ਪੁਲਸ ਥਾਣਿਆਂ 'ਚ ਜਾ ਕੇ ਇਨ੍ਹਾਂ ਦੋਵਾਂ ਖ਼ਿਲਾਫ ਸ਼ਿਕਾਇਤ ਦਰਜ ਜ਼ਰੂਰ ਕਰਵਾਉਣ।'

ਰਵਨੀਤ ਬਿੱਟੂ ਦੇ ਇਸੇ ਬਿਆਨ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਵੀਡੀਓ ਜਾਰੀ ਕਰਕੇ ਅਪਣੀ ਗੱਲ ਸਪੱਸ਼ਟ ਕੀਤੀ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਦਿਲਜੀਤ ਦੁਸਾਂਝ ਦੇ ਇਸ ਬਿਆਨ ਤੋਂ ਰਵਨੀਤ ਬਿੱਟੂ ਸੰਤੁਸ਼ਟ ਹੁੰਦੇ ਹਨ ਜਾਂ ਨਹੀਂ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement