ਪੰਜਾਬੀ ਗਾਇਕ ਗੀਤਾ ਜੈਲਦਾਰ ਨੇ ਫਗਵਾੜਾ ਦੇ ਦੁਕਾਨਦਾਰ ਕੋਲੋਂ ਮੰਗੀ ਮੁਆਫ਼ੀ

By : JAGDISH

Published : Feb 22, 2026, 5:21 pm IST
Updated : Feb 22, 2026, 5:21 pm IST
SHARE ARTICLE
Punjabi singer Geeta Jaildar apologizes to Phagwara shopkeeper
Punjabi singer Geeta Jaildar apologizes to Phagwara shopkeeper

ਬੀਤੇ ਦਿਨੀਂ ਕੁੜਤੇ ਨੂੰ ਲੈ ਕੇ ਦੁਕਾਨਦਾਰ ਨਾਲ ਜੈਲਦਾਰ ਦਾ ਹੋਇਆ ਸੀ ਝਗੜਾ

ਫਗਵਾੜਾ : ਮਸ਼ਹੂਰ ਪੰਜਾਬੀ ਗਾਇਕ ਗੀਤਾ ਜੈਲਦਾਰ ਅੱਜ ਫਗਵਾੜਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਲਾਡੀ ਦੁਕਾਨਦਾਰ ਅਤੇ ਉਸ ਦੇ ਪਿਤਾ ਕੋਲੋਂ ਮੁਆਫ਼ੀ ਮੰਗੀ। ਇਸ ਤੋਂ ਬਾਅਦ ਜੈਲਦਾਰ ਦੁਕਾਨਦਾਰ ਨੂੰ ਜੱਫ਼ੀਆਂ ਪਾਉਂਦਾ ਹੋਇਆ ਵੀ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਗਵਾੜਾ ਦੇ ਇੱਕ ਦੁਕਾਨਦਾਰ ਨਾਲ 2000 ਰੁਪਏ ਦੀ ਕਮੀਜ਼ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਪੰਜਾਬੀ ਗਾਇਕ ਗੀਤਾ ਜੈਲਦਾਰ ਤੇ ਉਸ ਦੇ ਬਾਊਂਸਰਾ ਉੱਪਰ ਦੁਕਾਨਦਾਰ ਨਾਲ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ, ਜਿਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਸੀ । ਇਸ ਮਾਮਲੇ ਵਿੱਚ ਦੁਕਾਨਦਾਰ ਨਿਸ਼ਾਤ ਬੱਤਰਾ ਵੱਲੋਂ ਫਗਵਾੜਾ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ।

ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਐਤਵਾਰ ਨੂੰ ਗੀਤਾ ਜੈਲਦਾਰ ਫਗਵਾੜਾ ਉਕਤ ਦੁਕਾਨਦਾਰ ਕੋਲ ਪੁੱਜਿਆ। ਦੁਕਾਨਦਾਰ ਨਿਸ਼ਾਨ ਬੱਤਰਾ ਨੇ ਦੱਸਿਆ ਪੰਜਾਬੀ ਗਾਇਕ ਗੀਤਾ ਜੈਲਦਾਰ ਉਨ੍ਹਾਂ ਦੀ ਦੁਕਾਨ 'ਤੇ ਆਏ ਸਨ । ਗੀਤਾ ਜੈਲਦਾਰ ਵੱਲੋਂ ਅੱਜ ਹਲੀਮੀ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਦੇ ਪਿਤਾ ਤੋਂ ਖੁਦ ਅਤੇ ਉਸ ਦੇ ਬਾਉਂਸਰਾਂ ਨੇ ਮਾਫੀ ਮੰਗੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪਸੀ ਵਿਵਾਦ ਸੁਲਝ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਉਹ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਾਪਸ ਲੈ ਲੈਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement