ਕਰਨ ਔਜਲਾ ਨੇ ਸਿੱਧੂ ਮੂਸੇਵਾਲੇ ਨੂੰ ਸ਼ਰ੍ਹੇਆਮ ਆਖ ਦਿੱਤੀ ਇਹ ਗੱਲ
Published : Dec 21, 2019, 3:17 pm IST
Updated : Dec 22, 2019, 1:03 pm IST
SHARE ARTICLE
Karan Aujla
Karan Aujla

ਸ਼ੋਅ ਦੇਖਣ ਵਾਲਿਆਂ ਨੇ ਮਾਰੀਆਂ ਕੂਕਾਂ, ''ਕਿਤੇ ਇਹ ਨਾ ਸਮਝੀਂ ਬਦਮਾਸ਼ੀ ਦੀ ਡਿਗਰੀ ਮਿਲਗੀ''

 ਚੰਡੀਗੜ੍ਹ- ਪਿਛਲੇ ਕੁੱਝ ਸਮੇਂ ਤੋਂ ਕਲਾਕਾਰਾਂ ਵੱਲੋਂ ਇਕ ਦੂਜੇ ਨੂੰ ਧਮਕੀਆਂ ਦੇਣ ਅਤੇ ਮੰਦਾ ਚੰਗਾ ਬੋਲਣ ਦਾ ਮੰਦਭਾਗਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇਕ ਹੋਰ ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਲੁਧਿਆਣਾ 'ਚ ਪੈਂਦੇ ਪਿੰਡ ਘੁਡਾਣੀ ਖ਼ੁਰਦ ਵਿਖੇ ਅਪਣੇ ਇਕ ਪ੍ਰੋਗਰਾਮ ਦੌਰਾਨ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕਰਦਿਆਂ ਕਈ ਗੱਲਾਂ ਆਖ ਦਿੱਤੀਆਂ। ਜਿਸ ਨਾਲ ਇਹ ਮਾਮਲਾ ਹੋਰ ਵਧਦਾ ਜਾਪ ਰਿਹਾ ਹੈ।

Sidhu MoosewalaSidhu Moosewala

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦਾ ਕੇਸ ਕਾਫ਼ੀ ਸੁਰਖ਼ੀਆਂ ਵਿਚ ਆਇਆ ਸੀ, ਜੋ ਪੁਲਿਸ ਤਕ ਪਹੁੰਚ ਗਿਆ ਸੀ। ਇਸੇ ਦੌਰਾਨ ਸਿੱਧੂ ਮੂਸੇਵਾਲਾ ਅਤੇ ਸਿੱਪੀ ਗਿੱਲ ਵੀ ਕਈ ਵਾਰ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਕਰ ਚੁੱਕੇ ਹਨ। ਇਨ੍ਹਾਂ ਕਲਾਕਾਰਾਂ ਦੀਆਂ ਹਰਕਤਾਂ ਨੂੰ ਦੇਖ ਕੇ ਇੰਝ ਲਗਦਾ ਹੈ ਕਿ ਇਹ ਕਲਾਕਾਰ ਗਾਉਣ ਤੋਂ ਜ਼ਿਆਦਾ ਗੁੰਡਾਗਰਦੀ ਦਿਖਾਉਣ ਵਿਚ ਲੱਗੇ ਹੋਏ ਹਨ।

Ally MaerPhoto

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਾਫੀ ਚਰਚਾ ਵਿਚ ਸੀ ਕਿਉਂਕਿ ਉਸ ਨੇ ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ 'ਮਾਈ ਭਾਗੋ' ਦੇ ਨਾਮ ਦੀ ਵਰਤੋਂ ਆਪਣੇ ਗੀਤ ਵਿੱਚ ਕੀਤੀ ਸੀ ਜਿਸ ਕਰ ਕੇ ਉਹ ਵਿਵਾਦਾਂ ਵਿਚ ਘਿਰ ਗਿਆ ਸੀ। ਸਿੱਖ ਜਥੇਬੰਦੀਆਂ ਜਿਥੇ ਸਿੱਧੂ ਮੂਸੇ ਵਾਲੇ ਦੇ ਅਜਿਹੇ ਬੋਲਾਂ ਦੀ ਨਿੰਦਾ ਕਰ ਰਹੀਆਂ ਸਨ ਉੱਥੇ ਹੀ ਵਿਰੋਧ ਵਧਦਾ ਦੇਖ ਸਿੱਧੂ ਮੂਸੇ ਵਾਲਾ ਵਲੋਂ ਵੀ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਾਫੀ ਮੰਗ ਲਈ ਗਈ ਸੀ।

Sidhu MoosewalaSidhu Moosewala

ਇਸਦੇ ਬਾਵਜੂਦ ਵੀ ਸਿੱਧੂ ਮੂਸੇ ਵਾਲਾ ਖਿਲਾਫ ਲੋਕਾਂ ਦਾ ਗੁੱਸਾ ਲਗਾਤਾਰ ਫੁੱਟਦਾ ਜਾ ਰਿਹਾ ਸੀ। ਪਿਛਲੇ ਕੁੱਝ ਦਿਨਾਂ ਵਿਚ ਕੁੱਝ ਪੰਜਾਬੀ ਗੀਤਕਾਰ ਲਗਾਤਾਰ ਵਿਵਾਂਦਾ ਵਿਚ ਰਹੇ ਸਨ ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਕਦੇ ਗੁਰਦਾਸ ਮਾਨ,ਕਦੇ ਐਲੀ ਮਾਂਗਟ ਤੇ ਕਦੇ ਰੰਮੀ ਰੰਧਾਵਾ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement