ਖ਼ਬਰਾਂ |

ਤਾਜ਼ਾ |

ਰੈਪਰ ਸੁਲਤਾਨ ਅਤੇ ਸਿੰਗਰ ਪ੍ਰੇਮ ਢਿੱਲੋਂ ਵਿਚਾਲੇ ਵਧਿਆ ਵਿਵਾਦ
Published : Jun 21, 2026, 2:07 pm IST
Updated : Jun 21, 2026, 2:07 pm IST
SHARE ARTICLE
Controversy escalates between rapper Sultan and singer Prem Dhillon
Controversy escalates between rapper Sultan and singer Prem Dhillon

ਦੋਵਾਂ ਨੇ ਆਪਣੇ ਨਵੇਂ ਗੀਤਾਂ ਰਾਹੀਂ ਇੱਕ-ਦੂਜੇ 'ਤੇ ਵਿੰਨ੍ਹਿਆ ਨਿਸ਼ਾਨਾ

ਜਲੰਧਰ : ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਹਿੱਪ-ਹੌਪ ਜਗਤ ਵਿੱਚ ਜਲੰਧਰ ਦੇ ਰੈਪਰ ਸੁਲਤਾਨ ਅਤੇ ਅੰਮ੍ਰਿਤਸਰ ਦੇ ਸਿੰਗਰ ਪ੍ਰੇਮ ਢਿੱਲੋਂ ਵਿਚਾਲੇ ਵਿਵਾਦ ਸੋਸ਼ਲ ਮੀਡੀਆ ਤੱਕ ਪਹੁੰਚ ਗਿਆ ਹੈ । ਦੋਵਾਂ ਕਲਾਕਾਰਾਂ ਨੇ ਆਪਣੇ ਨਵੇਂ ਗੀਤਾਂ ਵਿੱਚ ਇੱਕ-ਦੂਜੇ 'ਤੇ ਤਿੱਖੇ ਸ਼ਬਦਾਂ ਨਾਲ ਹਮਲਾ ਕੀਤਾ ਹੈ। ਰੈਪਰ ਸੁਲਤਾਨ ਨੇ ਪ੍ਰੇਮ ਢਿੱਲੋਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ "ਤੁਹਾਡੇ ਨਾਲੋਂ ਚੰਗੀ ਸੁਰ ਵਿੱਚ ਤਾਂ ਗਧਾ ਗਾ ਲੈਂਦਾ ਹੈ।" ਇਸ ਦੇ ਜਵਾਬ ਵਿੱਚ 19 ਜੂਨ ਨੂੰ ਰਿਲੀਜ਼ ਹੋਏ ਆਪਣੇ ਰੈਪ ਵਿੱਚ ਪ੍ਰੇਮ ਢਿੱਲੋਂ ਨੇ ਕਿਹਾ ਕਿ "ਦੁਸ਼ਮਣੀ ਵੀ ਕੱਢ ਲੈਣਾ,ਪਰ ਪਹਿਲਾਂ ਪੈਦਾ ਤਾਂ ਹੋ ਜਾਓ।"

ਇਸ ਤੋਂ ਬਾਅਦ ਦੋਵਾਂ ਕਲਾਕਾਰਾਂ ਵਿਚਾਲੇ ਬਿਆਨਬਾਜ਼ੀ ਹੋਰ ਤੇਜ਼ ਹੋ ਗਈ । ਸੁਲਤਾਨ ਨੇ ਪ੍ਰੇਮ ਢਿੱਲੋਂ ਨੂੰ ਲੈ ਕੇ ਕਈ ਗੰਭੀਰ ਦੋਸ਼ ਲਗਾਏ । ਉਹਨਾਂ ਕਿਹਾ ਕਿ ਉਹਨਾਂ ਦਾ ਇਰਾਦਾ ਪ੍ਰੇਮ ਢਿੱਲੋਂ 'ਤੇ ਗੀਤ ਕੱਢਣ ਦਾ ਨਹੀਂ ਸੀ, ਪਰ ਕੁਝ ਹਾਲਾਤਾਂ ਕਾਰਨ ਉਹਨਾਂ ਨੂੰ ਅਜਿਹਾ ਕਰਨਾ ਪਿਆ। ਸੁਲਤਾਨ ਨੇ ਪ੍ਰੇਮ ਨੂੰ "ਲੋ-ਲਾਈਫ਼" ਦੱਸਦਿਆਂ ਉਸਦੀ ਗਾਇਕੀ ਅਤੇ ਐਲਬਮ 'ਤੇ ਵੀ ਸਵਾਲ ਚੁੱਕੇ । ਸੁਲਤਾਨ ਨੇ ਦਾਅਵਾ ਕੀਤਾ ਕਿ ਪ੍ਰੇਮ ਢਿੱਲੋਂ ਨੂੰ ਪੰਜਾਬ ਤੋਂ ਬਾਹਰ ਜ਼ਿਆਦਾ ਲੋਕ ਨਹੀਂ ਸੁਣਦੇ ਅਤੇ ਉਹ ਲਾਈਵ ਪਰਫਾਰਮੈਂਸ ਵਿੱਚ ਵੀ ਕਮਜ਼ੋਰ ਹੈ।

ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰੇਮ ਢਿੱਲੋਂ ਦੇ ਕਰੀਬੀ ਅਰਸ਼ ਬਲ ਨੇ ਕਥਿਤ ਤੌਰ 'ਤੇ ਉਹਨਾਂ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਸੀ। ਸੁਲਤਾਨ ਦੇ ਅਨੁਸਾਰ, ਅਰਸ਼ ਬਲ ਨੇ ਨਸ਼ੇ ਦੀ ਹਾਲਤ ਵਿੱਚ ਫ਼ੋਨ ਕਰਕੇ ਖੁਦ ਨੂੰ ਪ੍ਰਭਾਵਸ਼ਾਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀ ਦਿੱਤੀ, ਜਿਸ ਤੋਂ ਬਾਅਦ ਉਹਨਾਂ ਨੇ ਜਵਾਬ ਦੇਣ ਲਈ ਪ੍ਰੇਮ ਢਿੱਲੋਂ ਦੀ ਐਲਬਮ ਰਿਲੀਜ਼ ਵਾਲੇ ਦਿਨ ਹੀ ਆਪਣਾ ਗੀਤ ਜਾਰੀ ਕੀਤਾ।

ਵਿਵਾਦ ਦੌਰਾਨ ਸੁਲਤਾਨ ਨੇ ਸਵਰਗੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੇ ਅਤੇ ਸਿੱਧੂ ਵਿਚਾਲੇ ਪਹਿਲਾਂ ਮਤਭੇਦ ਰਹੇ ਸਨ, ਪਰ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਨੇ ਕਦੇ ਵੀ ਉਸ ਦੇ ਨਾਮ ਦਾ ਇਸਤੇਮਾਲ ਫ਼ਾਇਦਾ ਚੁੱਕਣ ਲਈ ਨਹੀਂ ਕੀਤਾ। ਸੁਲਤਾਨ ਨੇ ਕੁਝ ਕਲਾਕਾਰਾਂ 'ਤੇ ਦੋਸ਼ ਲਗਾਇਆ ਕਿ ਉਹ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹਮਦਰਦੀ ਹਾਸਲ ਕਰ ਰਹੇ ਹਨ । ਉਹਨਾਂ ਨੇ ਪ੍ਰੇਮ ਢਿੱਲੋਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖੁਦ ਨੂੰ ਸਿੱਧੂ ਦਾ ਕਰੀਬੀ ਦੱਸਦਾ ਹੈ, ਜਦਕਿ ਉਹਨਾਂ ਵਿਚਾਲੇ ਰਿਸ਼ਤੇ ਚੰਗੇ ਨਹੀਂ ਸਨ। ਫਿਲਹਾਲ ਦੋਵਾਂ ਕਲਾਕਾਰਾਂ ਵਿਚਾਲੇ ਇਹ ਵਿਵਾਦ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement