ਜਾਣੋ ਦਿਲ ਖਿੱਚਵੀਂ ਅਦਾਕਾਰੀ ਤੇ ਖੂਬਸੂਰਤੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਬਾਰੇ
Published : Aug 24, 2017, 8:17 am IST
Updated : Mar 20, 2018, 1:23 pm IST
SHARE ARTICLE
Sonam Bajwa
Sonam Bajwa

ਪਾਲੀਵੁੱਡ ਫਿਲਮ ਇੰਡਸਟਰੀ ‘ਚ ਦਿਲ ਖਿੱਚਵੀ ਅਦਾਕਾਰੀ ਤੇ ਖੂਬਸੂਰਤੀ ਨਾਲ ਖਾਸ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਪੰਜਾਬੀ..

ਪਾਲੀਵੁੱਡ ਫਿਲਮ ਇੰਡਸਟਰੀ ‘ਚ ਦਿਲ ਖਿੱਚਵੀ ਅਦਾਕਾਰੀ ਤੇ ਖੂਬਸੂਰਤੀ ਨਾਲ ਖਾਸ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ।

ਕੁੱਝ ਸਮੇਂ ਪਹਿਲਾਂ ਉਸਨੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਹ ਰੱਬ ਦਾ ਅਤੇ ਫੈਨਜ਼ ਦੇ ਕਰਕੇ ਬਾਖੂਬੀ ਕੰਮ ਰਹੀ ਹੈ। ਅੱਜ ਉਹ ਜਿਸ ਵੀ ਥਾਂ ‘ਤੇ ਹੈ ਆਪਣੇ ਫੈਨਜ਼ ਦੇ ਕਰਕੇ ਹੈ।

ਸੋਨਮ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਅਤੇ ਮਾਂ ਸਿੱਖਿਆ ‘ਚ ਮਾਹਿਰ ਹੈ ਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ ਅਤੇ ਨੌਕਰੀ ਲਈ ਉਹ ਮੁੰਬਈ ਗਈ।

ਫਿਰ ਮਿਲਿਆ ਆਪਣਾ ਸੁਪਨਾ ਪੂਰਾ ਕਰਨ ਦਾ ਮੌਕਾ ਜਦੋਂ 2012 ਵਿਚ ਉਨ੍ਹਾਂ ਨੇ ਫੈਮਿਨਾ ਮਿਸ ਇੰਡੀਆ ਵਿਚ ਹਿੱਸਾ ਲਿਆ ਸੀ।ਇਸ ਤੋਂ ਪਹਿਲਾ ਏਅਰਹੌਸਟੈਸ ਅਤੇ ਮਾਡਲਿੰਗ ਕੀਤੀ। ਆਪਣੇ ਮਾਡਲਿੰਗ ਕਰੀਅਰ ਤੋਂ ਇਲਾਵਾ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ।

ਹਰ ਮਿਡਲ ਕਲਾਸ ਦੀ ਤਰ੍ਹਾਂ ਉਨ੍ਹਾਂ ਦੇ ਪਿਤਾ ਸੇਫ ਕਰੀਅਰ ਤੇ ਚੰਗੇ ਘਰ ਵਿਚ ਰਿਸ਼ਤਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਦਿਲਚਸਪੀ ਦੇਖਣ ਅਤੇ ਉਨ੍ਹਾਂ ਵੱਲੋਂ ਕਾਫੀ ਮਨਾਉਣ ਤੋਂ ਬਾਅਦ ਉਨ੍ਹਾਂ ਦੇ ਮਾਂ-ਪਿਓ ਨੇ ਫਿਲਮਾਂ ਲਈ ਹਾਂ ਕਰ ਦਿੱਤੀ।

ਅਦਾਕਾਰਾ ਅਤੇ ਮਾਡਲ ਸੋਨਮ ਬਾਜਵਾ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਚੰਡੀਗੜ੍ਹ ਪਹੁੰਚੀ ਸੀ। ਜਿੱਥੇ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜ਼ੁਰਬੇ ਸ਼ੇਅਰ ਕੀਤੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਐਂਟਰੀ ਗਲੈਮਰ ਅਤੇ ਫਿਲਮੀ ਦੁਨੀਆ ਵਿੱਚ ਹੋ ਜਾਵੇਗੀ। ਏਅਰਹੌਸਟੈਸ ਰਹਿ ਚੁੱਕੀ ਸੋਨਮ ਦੇ ਮੁਤਾਬਿਕ ਉਹ ਬਚਪਨ ਤੋਂ ਹੀ ਕੁੱਝ ਵੱਖ ਕਰਨਾ ਚਾਹੁੰਦੀ ਸੀ।

ਪੰਜਾਬੀ ਫਿਲਮ 1984 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਦੀ ਅੱਜ ਹਰ ਪਾਸੇ ਧੂੰਮ ਹੈ ਉਨ੍ਹਾਂ ਦੇ ਨਾਲ ਕਈ ਸੁਪਰਹਿੱਟ ਫਿਲਮਾਂ ਦੇ ਨਾਂ ਜੁੜੇ ਹਨ ਭਾਵੇਂ ਉਹ ਪੰਜਾਬੀ ਫਿਲਮਾਂ ਹੋਣ ਜਾਂ ਫਿਰ ਤਾਮਿਲ।

ਸੋਨਮ ਬਾਜਵਾ ਨੇ ਦੱਸਿਆ ਕਿ ਉਹ ਬਾਲੀਵੁੱਡ ਸੁਪਰ ਸਟਾਰ ਰਣਬੀਰ ਕਪੂਰ ਤੇ ਰਣਵੀਰ ਸਿੰਘ ਨਾਲ ਕੰਮ ਕਰਨਾ ਚਾਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement