ਖ਼ਬਰਾਂ |

ਤਾਜ਼ਾ |

ਮਨਰਾਜ ਵੀਰ ਸਿੰਘ ਇੰਡੀਅਨ ਆਈਡਲ ਸ਼ੋਅ ਵਿਚ ਛੂਹ ਰਿਹਾ ਬੁਲੰਦੀਆਂ
Published : Jul 19, 2026, 6:49 am IST
Updated : Jul 19, 2026, 7:30 am IST
SHARE ARTICLE
photo
photo

ਸਤਿੰਦਰ ਸਰਤਾਜ ਵਰਗੇ ਗਾਇਕਾਂ ਨਾਲ ਮੰਚ 'ਤੇ ਆਉਣ ਦਾ ਵੀ ਮੌਕਾ ਮਿਲਿਆ

ਚੰਡੀਗੜ੍ਹ : ਟੀ.ਵੀ. ਰਿਐਲਟੀ ਸ਼ੋਅ ਇੰਡੀਅਨ ਆਈਡਲ ਵਿਚ ਅਪਣੀ ਸੰਗੀਤਕ ਪੇਸ਼ਕਾਰੀ ਨਾਲ ਪੰਜਾਬ ਦਾ ਮੁੰਡਾ ਮਨਰਾਜ ਵੀਰ ਸਿੰਘ ਅਪਣੀ ਆਵਾਜ਼ ਦੇ ਦਮ ’ਤੇ ਬੁਲੰਦੀਆਂ ਛੂਹ ਰਿਹਾ ਹੈ ਅਤੇ ਉਹ ਇਸ ਸ਼ੋਅ ਦੇ 6 ਟਾਪ ਵਿਚ ਪਹੁੰਚ ਕੇ ਸਿਖਰਲੇ ਸਥਾਨ ਵਲ ਵਧਿਆ ਹੈ।

ਉਸ ਨੇ ਗੱਲਬਾਤ ਦੌਰਾਨ ਦਸਿਆ ਕਿ ਉਸ ਨੇ ਗਾਇਕੀ ਕਿਸੇ ਤੋਂ ਸਿਖੀ ਨਹੀਂ ਬਲਕਿ ਖ਼ੁਦ ਹੀ ਅਭਿਆਸ ਕਰ ਕੇ ਅਪਣੇ ਬਲਬੂਤੇ ਅਪਣੀ ਸੰਗੀਤ ਕਲਾ ਨੂੰ ਨਿਖਾਰਿਆ ਹੈ। ਇਸ ਸ਼ੋਅ ਦੌਰਾਨ ਹੀ ਉਸ ਨੂੰ ਪ੍ਰਸਿੱਧ ਸੰਗੀਤਕਾਰ ਵਿਸ਼ਾਲ ਡਡਲਾਨੀ ਵਲੋਂ ਵਿਦੇਸ਼ ਦੌਰੇ ਦੀ ਪੇਸ਼ਕਸ਼ ਵੀ ਹੋ ਚੁੱਕੀ ਹੈ।

ਉਸ ਨੇ ਕਿਹਾ ਕਿ ਰਿਐਲਟੀ ਸ਼ੋਅ ਉਸ ਦੇ ਸੰਗੀਤਕ ਸਫ਼ਰ ਦੀ ਸਫ਼ਲਤਾ ਦਾ ਇਕ ਅਹਿਮ ਪੜਾਅ ਹੈ। ਦਿੱਲੀ ਦੇ ਪਿਛੋਕੜ ਵਾਲਾ ਮਨਰਾਜ ਇਸ ਸਮੇਂ ਮੋਹਾਲੀ ਵਿਚ ਰਹਿ ਕੇ ਅਪਣਾ ਸੰਗੀਤ ਅਭਿਆਸ ਕਰਦਾ ਹੈ। ਉਸ ਨੇ ਦਸਿਆ ਕਿ ਬਚਪਨ ਵਿਚ ਮੈਂ ਅਪਣੇ ਚਾਚਾ ਹਰਕੀਰਤ ਸਿੰਘ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣਾ ਸ਼ੁਰੂ ਕੀਤਾ। ਮੈਂ ਅਪਣੇ ਚਾਚੇ ਨਾਲ ਜਗਰਾਤਿਆਂ ਵਿਚ ਜਾਂਦਾ ਸੀ ਕਿਉਂਕਿ ਉਨ੍ਹਾਂ ਦਾ ਅਪਣਾ ਆਰਕੈਸਟਰਾ ਗਰੁਪ ਹੈ।

ਸਤਿੰਦਰ ਸਰਤਾਜ ਵਰਗੇ ਗਾਇਕਾਂ ਨਾਲ ਮੰਚ ’ਤੇ ਆਉਣ ਦਾ ਵੀ ਮੌਕਾ ਮਿਲਿਆ ਹੈ। ਉਸ ਨੇ ਦਸਿਆ ਕਿ ਮੈਂ ਬਾਲੀਵੁੱਡ, ਵੈਸਟਰਨ ਅਤੇ ਕਲਾਸੀਕਲ ਕਿਸਮ ਸੱਭ ਤਰ੍ਹਾਂ ਦੇ ਗੀਤ ਗਾਉਂਦਾ ਹਾਂ। ਉਹ ਅਪਣੇ ਅੰਦਰਲੀ ਸੰਗੀਤਕ ਕਲਾ ਨੂੰ ਕੁਦਰਤੀ ਦੇਣ ਹੀ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ 4-5 ਸਾਲ ਦਾ ਸੰਗੀਤਕ ਤਜਰਬਾ ਉਸ ਨੇ ਇੰਡੀਅਨ ਆਈਡਲ ਸ਼ੋਅ ਵਿਚ ਰਹਿੰਦਿਆਂ ਕੁੱਝ ਮਹੀਨਿਆਂ ਵਿਚੋਂ ਹੀ ਹਾਸਲ ਕਰ ਰਿਹਾ ਹੈ ਅਤੇ ਫ਼ਾਈਨਲ ਵਿਚ ਬਾਜ਼ੀ ਮਾਰਨ ਦੀ ਉਮੀਦ ਵੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement