AP Dhillon at Coachella 2024: ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਏਪੀ ਢਿੱਲੋਂ ਦੇਣਗੇ ਕੋਚੈਲਾ 2024 'ਚ ਪੇਸ਼ਕਾਰੀ
Published : Jan 18, 2024, 2:50 pm IST
Updated : Jan 18, 2024, 2:50 pm IST
SHARE ARTICLE
AP Dhillon at Coachella 2024
AP Dhillon at Coachella 2024

14 ਅਪ੍ਰੈਲ ਅਤੇ 21 ਅਪ੍ਰੈਲ ਨੂੰ ਕਰਨਗੇ ਲਾਈਵ ਪਰਫਾਰਮ

AP Dhillon at Coachella 2024: ਸਾਲ 2023 ਵਿਚ ਕੋਚੇਲਾ ’ਚ ਦਿਲਜੀਤ ਦੋਸਾਂਝ ਦੀ ਪੇਸ਼ਕਾਰੀ ਤੋਂ ਬਾਅਦ, ਹੁਣ ਗਇਕ ਏਪੀ ਢਿੱਲੋਂ ਵੀ ਇਸ ਮੰਚ 'ਤੇ ਪੇਸ਼ਕਾਰੀ ਦੇਣ ਵਾਲੇ ਅਗਲੇ ਭਾਰਤੀ ਕਲਾਕਾਰ ਹੋਣਗੇ। ਪਿਛਲੇ ਸਾਲ ਸਾਊਥ ਏਸ਼ੀਅਨ ਟੈਲੇਂਟ ਦੇ ਇਸ ਪਲੇਟਫਾਰਮ 'ਚ ਸ਼ਾਮਲ ਹੋਣ ਤੋਂ ਬਾਅਦ ਏਪੀ ਢਿੱਲੋਂ ਹੁਣ ਇਸ ਰੁਝਾਨ ਨੂੰ ਅੱਗੇ ਲਿਜਾਣ ਜਾ ਰਹੇ ਹਨ। ਏਪੀ ਢਿੱਲੋਂ ਨੂੰ ‘ਬ੍ਰਾਊਨ ਮੁੰਡੇ’ ਵਰਗੇ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ।

ਦੱਸ ਦੇਈਏ ਕਿ 14 ਅਤੇ 21 ਅਪ੍ਰੈਲ ਨੂੰ ਹੋਣ ਵਾਲੇ ਇਵੈਂਟ ਵਿਚ, ਢਿੱਲੋਂ ਸਟਾਰ-ਸਟੱਡੀਡ ਕਲਾਕਾਰਾਂ ਜਿਵੇਂ ਕਿ ਹੈਡਲਾਈਨਰ ਲਾਨਾ ਡੇਲ ਰੇ, ਟਾਈਲਰ ਦ ਕ੍ਰਿਏਟਰ, ਡੋਜਾ ਕੈਟ ਅਤੇ ਨੋ ਡਾਊਟ ਦੇ ਨਾਲ ਪਰਫਾਰਮ ਕਰਨਗੇ। ਭਾਰਤੀ ਮੂਲ ਦੇ ਸੰਗੀਤਕਾਰ ਸਿਡ ਸ਼੍ਰੀਰਾਮ ਅਤੇ ਨਵ ਵੀ ਇਸ ਸਮਾਗਮ ਦਾ ਹਿੱਸਾ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਏਪੀ ਢਿੱਲੋਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਨੇ ਪਿਛਲੇ ਤਿੰਨ ਸਾਲਾਂ ਵਿਚ ਕਈ ਹਿੱਟ ਗੀਤ ਦਿਤੇ ਹਨ। ਪਿਛਲੇ ਸਾਲ, ਏਪੀ ਢਿੱਲੋਂ: ਫਸਟ ਆਫ ਏ ਕਾਇਨਡ ਨਾਮ ਦੀ ਇਕ ਦਸਤਾਵੇਜ਼-ਸੀਰੀਜ਼ ਵੀ ਪ੍ਰਾਈਮ ਵੀਡੀਉ 'ਤੇ ਰਿਲੀਜ਼ ਕੀਤੀ ਗਈ ਸੀ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਸਨ, ਜਿਨ੍ਹਾਂ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਦਿਲਜੀਤ ਤੋਂ ਬਾਅਦ ਹੁਣ ਏਪੀ ਢਿੱਲੋਂ ਦੂਜੇ ਪੰਜਾਬੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦਾ ਨਾਮ ਇਤਿਹਾਸ 'ਚ ਦਰਜ ਹੋਇਆ ਹੈ। ਇਸ ਖ਼ਬਰ ਤੋਂ ਬਾਅਦ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਹੈ।    

(For more Punjabi news apart from AP Dhillon set to perform at Coachella 2024, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement