ਗੁਰਨਾਮ ਭੁੱਲਰ ਦੀ ਆਵਾਜ਼ 'ਚ ‘ਫੁੱਫੜ ਜੀ’ ਦਾ ਟਾਈਟਲ ਟਰੈਕ ਹੋਇਆ ਰੀਲੀਜ਼
Published : Nov 8, 2021, 3:04 pm IST
Updated : Nov 8, 2021, 3:06 pm IST
SHARE ARTICLE
Fuffad Ji Title Song Released
Fuffad Ji Title Song Released

ਅੱਜ ਰੀਲੀਜ਼ ਹੋਏ ਟਾਈਟਲ ਟਰੈਕ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ 'ਤੇ ਫਿਲਮਾਇਆ ਗਿਆ ਹੈ।

ਚੰਡੀਗੜ੍ਹ: ਬੰਦਾ ਭਾਵੇਂ ਵੈਸੇ ਛੋਟੇ ਮੋਟੇ ਅਹੁਦੇ 'ਤੇ ਕੰਮ ਕਰਦਾ ਹੋਵੇ ਪਰ ਜੇ ਕੀਤੇ ਉਹ ਘਰ 'ਚ ਫੁੱਫੜ ਹੋਵੇ ਤਾਂ ਇਹ ਆਪਣੇ ਆਪ ਵਿਚ ਹੀ ਬਹੁਤ ਵੱਡਾ ਅਹੁਦਾ ਹੁੰਦਾ ਹੈ, ਫੁੱਫੜਾਂ ਦੀ ਤਾਂ ਮੁੱਢ ਤੋਂ ਮਿਸਾਲ ਦਿੱਤੀ ਜਾਂਦੀ ਹੈ। ਜਿੱਥੇ ਗਰਾਰੀ ਫਸ ਗਈ ਸਮਝੋ ਹੁਣ ਕੁੱਝ ਨਹੀਂ ਹੋ ਸਕਦਾ ਤੇ ਜੇ ਫੁੱਫੜ ਦੀ ਨਾ ਮੰਨੀ ਫਿਰ ਤਾਂ ਬੱਸ ਪੁਆੜੇ ਪੈਣਗੇ।  ਫੁੱਫੜ ਨੇ ਸਹੁਰੇ ਜਾਣਾ ਹੋਵੇ ਤਾਂ ਇਦਾਂ ਤਿਆਰੀਆਂ ਹੁੰਦੀਆਂ ਜਿਵੇਂ ਕੋਈ ਤਿਓਹਾਰ ਹੋਵੇ।

Fuffad JiFuffad Ji

ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਦੀ ਨਵੀਂ ਫਿਲਮ ਫੁੱਫੜ ਜੀ ਦਾ ਟਾਈਟਲ ਟਰੈਕ ਰੀਲੀਜ਼ ਹੋ ਗਿਆ ਹੈ। ਇਸ ਵਿਚ ਫੁੱਫੜ ਦੇ ਰੁਤਬੇ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਅੱਜ ਰੀਲੀਜ਼ ਹੋਏ ਟਾਈਟਲ ਟਰੈਕ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ 'ਤੇ ਫਿਲਮਾਇਆ ਗਿਆ ਹੈ। ਵੀਡੀਓ ਵਿਚ ਬਿੰਨੂ ਢਿੱਲੋਂ ਤੇ ਗੁਰਨਾਮ ਭੁੱਲਰ ਇਕ ਵੱਖਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ।

Fuffad ji Fuffad ji

'ਫੁੱਫੜ ਜੀ' 11 ਨਵੰਬਰ ਨੂੰ ਰੀਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿੱਥੇ ਲੋਕ ਚੰਨ ਅਤੇ ਅਰਜੁਨ ਯਾਨੀ ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਵਿਚਕਾਰ ਨੋਕ-ਝੋਕ ਦੇਖਣ ਲਈ ਉਤਸ਼ਾਹਿਤ ਹਨ ਤਾਂ ਉੱਥੇ ਹੀ, ਪਰਿਵਾਰ ਦੋਵਾਂ ਫੁੱਫੜਾਂ ਦੇ ਨਖਰੇ ਕਿਵੇਂ ਝੱਲੇਗਾ ਇਹ ਦੇਖਣ ਲਈ ਵੀ ਦਰਸ਼ਕ  ਬੇਕਰਾਰ ਹਨ।

fuffad ji Fuffad Ji Title Song Released

ਖੁਦ ਗੁਰਨਾਮ ਭੁੱਲਰ ਦੇ ਬੋਲਾਂ ਅਤੇ ਦਾਊਦ ਦੁਆਰਾ ਦਿੱਤੇ ਸੰਗੀਤ ਦੇ ਨਾਲ, 'ਫੁੱਫੜ ਜੀ' ਦਾ ਟਾਈਟਲ ਟਰੈਕ ਗੁਰਨਾਮ ਭੁੱਲਰ ਦੀ ਦਮਦਾਰ ਆਵਾਜ਼ ਨਾਲ ਤਿਆਰ ਕੀਤਾ ਗਿਆ ਹੈ। ਫਿਲਮ 'ਫੁੱਫੜ ਜੀ' ਰਾਜੂ ਵਰਮਾ ਦੁਆਰਾ ਲਿਖੀ ਗਈ ਹੈ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਹੈ। ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਦੁਆਰਾ ਨਿਰਮਿਤ, ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿਚ ਰੀਲੀਜ਼ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement