ਪਤੀ-ਪਤਨੀ ਦੀ ਖੱਟੀ ਮਿੱਠੀ ਨੋਕ- ਝੋਕ ਨੂੰ ਬਿਆਨ ਕਰਦੈ 'ਸ਼ੈਰੀ ਮਾਨ' ਦਾ ਗੀਤ '3 ਫਾਇਰ'
Published : Jul 5, 2019, 12:04 pm IST
Updated : Jul 5, 2019, 12:04 pm IST
SHARE ARTICLE
Sharry Mann released new single track '3 Fire'
Sharry Mann released new single track '3 Fire'

ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ '3 ਪੈਗ' ਅਤੇ 'ਸ਼ਾਦੀ ਡਾਟ ਕਾਮ' ਵਰਗੇ ਸੁਪਰਹਿੱਟ ਗੀਤ ਇੰਡਸਟਰੀ ਦੀ ਝੋਲੀ 'ਚ ਪਾਏ ਹਨ।

ਜਲੰਧਰ : ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ '3 ਪੈਗ' ਅਤੇ 'ਸ਼ਾਦੀ ਡਾਟ ਕਾਮ' ਵਰਗੇ ਸੁਪਰਹਿੱਟ ਗੀਤ ਇੰਡਸਟਰੀ ਦੀ ਝੋਲੀ 'ਚ ਪਾਏ ਹਨ। ਇਨ੍ਹਾਂ ਗੀਤਾਂ ਨੇ ਸ਼ੈਰੀ ਮਾਨ ਦੇ ਗਾਇਕੀ ਸਫਰ ਦੀ ਵੱਖਰੀ ਪਛਾਣ ਦਿੱਤੀ ਹੈ ਤੇ ਹੁਣ ਸ਼ੈਰੀ ਮਾਨ ਦਾ ਨਵਾਂ ਗੀਤ ‘ਤਿੰਨ ਫਾਇਰ’ ਵੀ ਰਿਲੀਜ਼ ਹੋ ਗਿਆ ਹੈ। ਸਨਮ ਭੁੱਲਰ ਤੇ ਪਰਮ ਸੰਧੂ ਵੱਲੋਂ ਲਿਖੇ ਇਸ ਗਾਣੇ ਨੂੰ ਸ਼ੈਰੀ ਮਾਨ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਗਾਇਆ ਹੈ ।

Sharry Mann released new single track '3 Fire'Sharry Mann released new single track '3 Fire'

ਗਾਣੇ ਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਇਹ ਮਿਸਟਾ ਬਾਜ਼ ਨੇ ਤਿਆਰ ਕੀਤਾ ਹੈ। ਇਸ ਗਾਣੇ ਵਿੱਚ ਸਲੀਨਾ ਨੇ ਫੀਮੇਲ ਆਰਟਿਸਟ ਦੇ ਤੌਰ ਤੇ ਕੰਮ ਕੀਤਾ ਹੈ। ਇਸ ਗਾਣੇ ਵਿੱਚ ਸ਼ੈਰੀ ਮਾਨ ਨੇ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਸ਼ੈਰੀ ਮਾਨ ਦੇ ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਲਗਾਤਾਰ ਇਸ ਗਾਣੇ ਨੂੰ ਲਾਈਕ ਤੇ ਸ਼ੇਅਰ ਕਰ ਰਹੇ ਹਨ।ਸ਼ੈਰੀ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਫ਼ਿਲਮ ਮੈਰਿਜ਼ ਪੈਲੇਸ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement