'ਕੈਰੀ ਆਨ ਜੱਟਾ 2' ਸਿਨੇਮਾ ਘਰਾਂ 'ਚ ਹੋਈ ਰੀਲੀਜ਼ 
Published : Jun 1, 2018, 4:40 pm IST
Updated : Jun 5, 2018, 4:41 pm IST
SHARE ARTICLE
Carry on jatta2
Carry on jatta2

ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 2' ਪਹਿਲੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 2' ਪਹਿਲੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ 6 ਸਾਲ ਪਹਿਲਾਂ ਰਿਲੀਜ਼ ਹੋਈ 'ਕੈਰੀ ਆਨ ਜੱਟਾ' ਸਾਨੂੰ ਅੱਜ ਤੱਕ ਨਹੀਂ ਭੁੱਲੀ ਅਤੇ 'ਕੈਰੀ ਆਨ ਜੱਟਾ 2' ਵਿਚ ਪਹਿਲਾਂ ਨਾਲੋਂ ਜਿਆਦਾ ਹਾਸਿਆਂ ਦੀ ਦੋਜ਼ ਹੋਣੀ ਲਾਜ਼ਮੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ 'ਚ ਜੇ ਕੋਈ ਫ਼ਿਲਮ ਤੁਹਾਡੀ ਝੋਲੀ ਹਾਸੇ ਪਾਉਂਦੀ ਹੈ ਤਾਂ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ।


'ਕੈਰੀ ਆਨ ਜੱਟਾ 2' ਨੂੰ 'ਵਾਈਟ ਹਿੱਲ ਪ੍ਰੋਡਕਸ਼ਨ' ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਫਿਲਮ ਹੁਣ ਤਕ ਦੀਆਂ ਪੰਜਾਬੀ ਫ਼ਿਲਮ ਚੋ ਮੈਗਾ ਬਜਟ ਦੀਆਂ ਫ਼ਿਲਮਾਂ ਦੀ ਸ਼੍ਰੇਣੀ ਵਿਚ ਆਉਂਦੀ ਹੈ | ਇਸ ਫਿਲਮ ਨੂੰ ਲੈ ਕੇ ਦਰਸ਼ਕ 'ਚ ਐਨਾ  ਉਤਸ਼ਾਹ ਹੈ ਕਿ ਉਹ ਸਿਨੇਮਾਘਰਾਂ 'ਚ ਐਡਵਾਂਸ ਟਿਕਟਾਂ ਬੁੱਕ ਕਰਾਉਣ 'ਚ ਲੱਗੇ ਹੋਏ ਹਨ।

 
ਜੇਕਰ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਗਿੱਪੀ ਗਰੇਵਾਲ. ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਆਦਿ ਨੇ ਹਾਸੇ ਦਾ ਅਜਿਹਾ ਤੁੜਕਾ ਲਾਇਆ ਹੈ ਕਿ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ। ਗਿੱਪੀ ਨੂੰ ਪੂਰੀ ਆਸ ਹੈ ਕਿ 'ਕੈਰੀ ਆਨ ਜੱਟਾ 2' ਰਿਕਾਰਡ ਤੋੜ ਸਫ਼ਲਤਾ ਹਾਸਲ ਕਰੇਗੀ ਤੇ ਅਸੀਂ 'ਕੈਰੀ ਆਨ ਜੱਟਾ 3' ਫ਼ਿਲਮ ਵੀ ਬਣਾਵਾਂਗੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement