ਥੋੜ੍ਹੇ ਸਮੇਂ 'ਚ ਹੀ ਉੱਚਾ ਮੁਕਾਮ ਹਾਸਲ ਕਰਨ ਵਾਲੇ ਜੈਰੀ ਬੁਰਜ ਦਾ ਨਵਾਂ ਗਾਣਾ ਹੋਇਆ ਰਿਲੀਜ਼ 
Published : Nov 2, 2021, 1:54 pm IST
Updated : Nov 2, 2021, 1:54 pm IST
SHARE ARTICLE
jerry burj new song release
jerry burj new song release

ਗਾਣੇ ਦਾ ਨਾਮ ਹੈ 'Candle light'

 

ਲੁਧਿਆਣਾ - ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਗਾਇਕ ਜੈਰੀ ਬੁਰਜ ਨੇ ਕੁੱਝ ਹੀ ਸਮੇਂ ਵਿਚ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਲਿਆ ਹੈ। ਉਹਨਾਂ ਦਾ ਪਿਛਲਾ ਗਾਣਾ 'ਹਾਲ' ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ ਜਿਸ ਨੂੰ ਯੂਟਿਊਬ 'ਤੇ 8.7 ਮਿਲੀਅਨ ਵਿਊ ਮਿਲੇ ਸਨ। ਇਸ ਗਾਣੇ ਤੋਂ ਬਾਅਦ ਹੁਣ ਉਹਨਾਂ ਦਾ ਇਕ ਹੋਰ ਗਾਣਾ ਕੱਲ੍ਹ 1 ਨਵੰਬਰ ਨੂੰ ਰਿਲੀਜ਼ ਹੋਇਆ ਹੈ। ਜਿਸ ਦਾ ਨਾਮ 'Candle light' ਹੈ।

Jerry Burj New Song Release

Jerry Burj New Song Release

ਇਸ ਗਾਣੇ ਨੇ ਵੀ ਜੈਰੀ ਦੀ ਫੈਨ ਫਾਲਵਿੰਗ ਕਾਫ਼ੀ ਵਧਾ ਦਿੱਤੀ ਹੈ। ਇਸ ਗਾਣੇ ਨੂੰ ਵੀ ਕਾਫ਼ੀ ਪਿਆਰ ਮਿਲ ਰਿਹਾ ਹੈ। ਗਾਣੇ ਨੂੰ ਖ਼ੁਦ ਜੈਰੀ ਬੁਰਜ ਨੇ ਹੀ ਲਿਖਿਆ ਹੈ ਤੇ ਗਾਣੇ ਨੂੰ ਅਵਾਜ਼ ਵੀ ਜੈਰੀ ਬੁਰਜ ਨੇ ਆਪ ਹੀ ਦਿੱਤੀ ਹੈ। ਇਸ ਗਾਣੇ ਨੂੰ ਵਿਆਹੇ ਜੋੜੇ ਕਾਫ਼ੀ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਜੈਰੀ ਬੁਰਜ ਨੇ ਅਪਣੇ ਆਪ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਦੇ ਇਹ ਗਾਣੇ ਰਿਲੀਜ਼ ਹੋ ਚੁੱਕੇ ਹਨ। Haal, 40 Lakh, Yaara, Birthday Wala Song, Jatt Swaraja Wale

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement