ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪਹਿਲ ਦਿੰਦੀ ਹੈ ਫ਼ਿਲਮ ‘ਸਾਕ’  
Published : Sep 2, 2019, 1:12 pm IST
Updated : Sep 2, 2019, 1:12 pm IST
SHARE ARTICLE
Punjabi Movie Saak
Punjabi Movie Saak

ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਹੀ ਵਾਲੀਆਂ ਹਨ। 6 ਸਤੰਬਰ ਨੂੰ ਇਹ ਫਿਲਮ ਦਰਸ਼ਕਾਂ ਦੇ ਸਾਹਮਣੇ ਹੋਵੇਗੀ।   

ਜਲੰਧਰ: ਮਿਨਹਾਸ ਫਿਲਮਸ, ਮਿਨਹਾਸ ਲਾਏਰਸ ਅਤੇ ਵ੍ਹਾਈਟ ਹਿੱਲ ਸਟੂਡੀਓਸ ਆਪਣੀ ਆਉਣ ਵਾਲੀ ਫਿਲਮ ਸਾਕ ਰਿਲੀਜ਼ ਕਰਨ ਲਈ ਬਿਲਕੁਲ ਤਿਆਰ ਹਨ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਫਿਲਮ ਦੇ ਮੁੱਖ ਅਦਾਕਾਰ, ਜੋਬਨਪ੍ਰੀਤ ਸਿੰਘ ਨੇ ਕਿਹਾ ਸਾਕ ਇੱਕ ਬਹੁਤ ਹੀ ਅਧਭੁਤ ਕਾਨਸੈਪਟ ਹੈ ਸਿਰਫ ਇਸ ਲਈ ਨਹੀਂ ਕਿ ਇਹ ਉਸ ਦੀ ਫਿਲਮ ਹੈ ਪਰ ਇਹ ਇੱਕ ਅਜਿਹੀ ਫਿਲਮ ਹੈ ਜੋ ਉਹ ਦਰਸ਼ਕ ਵਜੋਂ ਵੀ ਦੇਖਣਾ ਪਸੰਦ ਕਰਨਗੇ।

ਫਿਲਮ ਦੇ ਡਾਇਰੈਕਟਰ, ਕਮਲਜੀਤ ਸਿੰਘ ਨੇ ਕਿਹਾ ਜਦੋਂ ਉਹਨਾਂ ਨੇ ਇਹ ਕਹਾਣੀ ਲਿਖੀ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਹੀ ਇਹਨਾਂ ਜਜ਼ਬਾਤਾਂ ਨਾਲ ਇਨਸਾਫ ਕਰ ਸਕਣਗੇ ਜਿਹਨਾਂ ਨੂੰ ਉਹਨਾਂ ਨੇ ਸਿਰਫ ਲਿਖਿਆ ਨਹੀਂ ਬਲਕਿ ਮਹਿਸੂਸ ਕੀਤਾ ਹੈ। ਕਾਸ੍ਟ ਅਤੇ ਕਰੂ ਦੇ ਹਰ ਮੈਂਬਰ ਨੇ ਬਹੁਤ ਹੀ ਮਿਹਨਤ ਅਤੇ ਸਹਿਯੋਗ ਦਿੱਤਾ ਕਿ ਜਿੰਨਾ ਉਹਨਾਂ ਨੇ ਸੋਚਿਆ ਸੀ ਫਾਈਨਲ ਪ੍ਰੋਡਕਟ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਬਣਿਆ ਹੈ।

ਉਹ ਸਿਰਫ ਇਹੀ ਉਮੀਦ ਕਰਦੇ ਹਨ ਕਿ ਦਰਸ਼ਕ ਵੀ ਇਸ ਨੂੰ ਉੰਨਾ ਹੀ ਸਹਿਯੋਗ ਦੇਣ। ਫਿਲਮ ਦੇ ਪ੍ਰੋਡੂਸਰ, ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਨੇ ਕਿਹਾ ਭਾਵੇਂ ਉਹਨਾਂ ਨੂੰ ਆਪਣੇ ਪ੍ਰੋਡਕਟ ਤੇ ਪੂਰਾ ਵਿਸ਼ਵਾਸ ਹੈ ਪਰ ਜੀਵਰਨ ਜੀਵਰਨ ਫਿਲਮ ਦੀ ਰਿਲੀਜ਼ ਮਿਤੀ ਨੇੜੇ ਆ ਰਹੀ ਹੈ ਉਹ ਉਤਸ਼ਾਹਿਤ ਹੋਣ ਦੇ ਨਾਲ ਨਾਲ ਬੇਚੈਨ ਵੀ ਹਨ। ਉਹ ਦਰਸ਼ਕਾਂ ਦੇ ਟੀਜ਼ਰ, ਟ੍ਰੇਲਰ ਅਤੇ ਗਾਣਿਆਂ ਨੂੰ ਦਿੱਤੇ ਪਿਆਰ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਨ।

ਦਸ ਦਈਏ ਕਿ ਫਿਲਮ ਦੇ ਖਾਸ ਅਦਾਕਾਰ ਜੋਬਨਪ੍ਰੀਤ ਸਿੰਘ ਲਗਾਤਾਰ ਫਿਲਮ ਦੀਆਂ ਪੋਸਟਾਂ ਅਪਣੇ ਸੋਸ਼ਲ ਮੀਡੀਆ ਇੰਸਟਾਗ੍ਰਿਮ ਤੇ ਅਪਲੋਡ ਕਰ ਰਹੇ ਹਨ। ਅੱਜ ਵੀ ਉਹਨਾਂ ਨੇ ਇਕ ਪੋਸਟ ਅਪਲੋਡ ਕੀਤੀ ਹੈ ਜਿਸ ਵਿਚ ਉਹਨਾਂ ਦੀ ਫਿਲਮ ਦੇ ਪੋਸਟਰ ਤੇ 4 ਦਿਨ ਅੰਗਰੇਜ਼ੀ ਭਾਸ਼ਾ ਵਿਚ ਲਿਖਿਆ ਹੋਇਆ ਹੈ। ਦਰਸ਼ਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਹੀ ਵਾਲੀਆਂ ਹਨ। 6 ਸਤੰਬਰ ਨੂੰ ਇਹ ਫਿਲਮ ਦਰਸ਼ਕਾਂ ਦੇ ਸਾਹਮਣੇ ਹੋਵੇਗੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement