ਖ਼ਬਰਾਂ |

ਤਾਜ਼ਾ |

ਫ਼ੋਟੋ ਪੱਤਰਕਾਰਾਂ ਵਲੋਂ ਪਿੱਛਾ ਕਰਨਾ ਡਰਾਉਣਾ ਹੁੰਦੈ : ਪ੍ਰੀਤੀ ਜ਼ਿੰਟਾ
Published : Apr 29, 2026, 6:30 am IST
Updated : Apr 29, 2026, 6:53 am IST
SHARE ARTICLE
photo
photo

ਅਪਣੇ ਬੱਚਿਆਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਖਿੱਚਣ 'ਤੇ ਨਾਰਾਜ਼ਗੀ ਪ੍ਰਗਟਾਈ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ‘ਪਾਪਾਰਾਜ਼ੀ ਸਭਿਆਚਾਰ’ ਨੂੰ ਡਰਾਉਣਾ ਕਰਾਰ ਦਿਤਾ ਹੈ। ਸੋਮਵਾਰ ਨੂੰ ਅਪਣੇ ‘ਐਕਸ’ ਹੈਂਡਲ ’ਤੇ ਕੀਤੇ ਏ.ਐਮ.ਏ. ਸੈਸ਼ਨ ਦੌਰਾਨ, ਜ਼ਿੰਟਾ ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਕ ਵਿਅਕਤੀ ਨੇ ਪੁੱਛਿਆ ਕਿ ਉਹ ਸ਼ੋਹਰਤ, ਨਿੱਜਤਾ ਅਤੇ ਮਨ ਦੀ ਸ਼ਾਂਤੀ ’ਚੋਂ ਕੀ ਚੁਣੇਗੀ। ਇਸ ’ਤੇ ਜ਼ਿੰਟਾ ਨੇ ਲੰਮਾ ਨੋਟ ਸਾਂਝਾ ਕਰਦਿਆਂ ਕਿਹਾ, ‘‘ਮੈਂ ਬਹੁਤ ਨਿੱਜੀ ਵਿਅਕਤੀ ਹਾਂ। ਮੈਨੂੰ ਅਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨਾ ਪਸੰਦ ਹੈ ਪਰ ਲੋਕਾਂ ਅਤੇ ਮੀਡੀਆ ਨਾਲ ਹੱਦਾਂ ਬਣਾਉਣੀਆਂ ਪੈਂਦੀਆਂ ਹਨ।’’

ਉਨ੍ਹਾਂ ਨੇ ਖ਼ਾਸ ਤੌਰ ’ਤੇ ਅਪਣੇ ਬੱਚਿਆਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਖਿੱਚਣ ’ਤੇ ਨਾਰਾਜ਼ਗੀ ਪ੍ਰਗਟਾਈ। ਜ਼ਿੰਟਾ ਨੇ ਕਿਹਾ, ‘‘ਇਹ ਗੱਲ ਬਿਲਕੁਲ ਗੈਰ-ਮਨਜ਼ੂਰ ਹੈ। ਬਿਨਾਂ ਪੁੱਛੇ ਤਸਵੀਰਾਂ ਖਿੱਚਣਾ ਠੀਕ ਨਹੀਂ। ਜਦੋਂ ਵੀ ਕੋਈ ਪੁੱਛਦਾ ਹੈ, ਤਾਂ ਮੈਂ ਹਾਂ ਕਰ ਦਿੰਦੀ ਹਾਂ।’’ ਉਨ੍ਹਾਂ ਨੇ ਦਸਿਆ ਕਿ ਜਿਮ ਜਾਂ ਘਰ ਦੇ ਬਾਹਰ ਫ਼ੋਟੋ ਪੱਤਰਕਾਰਾਂ ਵਲੋਂ ਪਿੱਛਾ ਕਰਨਾ ਉਸ ਨੂੰ ਚੰਗਾ ਨਹੀਂ ਲੱਗਦਾ।

ਜ਼ਿੰਟਾ ਨੇ ਕਿਹਾ, ‘‘ਮੈਂ ਸਮਾਗਮਾਂ ’ਤੇ ਫੋਟੋਗ੍ਰਾਫਰਾਂ ਨਾਲ ਠੀਕ ਹਾਂ ਕਿਉਂਕਿ ਇਹ ਉਨ੍ਹਾਂ ਦਾ ਕੰਮ ਹੈ, ਪਰ ਹਰ ਵੇਲੇ ਪਿੱਛੇ ਆਉਣਾ ਡਰਾਉਣਾ ਹੁੰਦਾ ਹੈ। ਮੈਂ ਵੀ ਇਨਸਾਨ ਹਾਂ ਅਤੇ ਮੈਨੂੰ ਅਪਣਾ ਸਮਾਂ ਚਾਹੀਦਾ ਹੈ।’’ ਉਨ੍ਹਾਂ ਨੇ ਧੰਨਵਾਦ ਵੀ ਪ੍ਰਗਟਾਇਆ ਕਿ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਅਤੇ ਮੌਕੇ ਮਿਲੇ ਹਨ।          (ਪੀ.ਟੀ.ਆਈ.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM
Advertisement