ਖ਼ਬਰਾਂ |

ਤਾਜ਼ਾ |

'ਪ੍ਰਦਰਸ਼ਨ ਦਾ ਹਿੰਸਕ ਹੋਣਾ ਦੁੱਖ ਦੀ ਗੱਲ...' CJP ਪ੍ਰਦਰਸ਼ਨ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਸਲਮਾਨ ਖਾਨ
Published : Jul 23, 2026, 11:21 am IST
Updated : Jul 23, 2026, 11:21 am IST
SHARE ARTICLE
photo
photo

'ਖੁਸ਼ੀ ਹੈ ਕਿ ਸਾਡੇ ਦੇਸ਼ ਦੇ ਬੱਚੇ ਬਿਹਤਰ ਸਿੱਖਿਆ ਪ੍ਰਣਾਲੀ ਲਈ ਇਕਜੁੱਟ ਹੋਏ ਹਨ'

ਰਾਜਧਾਨੀ ਦਿੱਲੀ ਵਿੱਚ NEET ਪੇਪਰ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਬਾਰੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਸਲਮਾਨ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਲਿਖਿਆ, "ਇਹ ਬਹੁਤ ਹੀ ਸ਼ਾਂਤਮਈ ਪ੍ਰਦਰਸ਼ਨ ਸੀ; ਇਹ ਬਹੁਤ ਮੰਦਭਾਗਾ ਹੈ ਕਿ ਇਹ ਹਿੰਸਕ ਹੋ ਗਿਆ। ਜ਼ਖਮੀ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ।"

ਸਲਮਾਨ ਨੇ ਅੱਗੇ ਲਿਖਿਆ, "ਮੈਂ ਉਨ੍ਹਾਂ ਦੇ ਇਸ ਕਦਮ ਦੀ ਸੱਚਮੁੱਚ ਸ਼ਲਾਘਾ ਕਰਦਾ ਹਾਂ। ਸਮਰਪਣ, ਇਮਾਨਦਾਰੀ ਅਤੇ ਸਖ਼ਤ ਮਿਹਨਤ ਰਾਹੀਂ, ਉਨ੍ਹਾਂ ਨੇ ਆਪਣਾ ਭਵਿੱਖ ਬਣਾਉਣ ਅਤੇ ਇੱਕ ਬਿਹਤਰ ਤੇ ਸਿੱਖਿਅਤ ਭਾਰਤ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ।"
ਬਾਲੀਵੁੱਡ ਦੇ ਇੱਕ ਅਦਾਕਾਰ ਨੇ ਲਿਖਿਆ, "ਇਹ ਅੰਦੋਲਨ ਜਾਂ ਰੋਸ-ਪ੍ਰਦਰਸ਼ਨ ਸਹੀ ਰਾਹ ਹੈ ਅਤੇ ਵਿਦਿਆਰਥੀਆਂ ਨੇ ਇਸਨੂੰ ਸ਼ਾਂਤੀਪੂਰਵਕ ਢੰਗ ਨਾਲ ਚਲਾਇਆ ਹੈ। ਉਹ ਬਹੁਤ ਹੀ ਹਿੰਮਤੀ ਅਤੇ ਬਹਾਦਰ ਹਨ।

ਸਿੱਖਿਆ ਪ੍ਰਤੀ ਉਤਸ਼ਾਹੀ ਅਤੇ ਲਗਨ ਰੱਖਣ ਵਾਲੀ ਇਹ ਪੀੜ੍ਹੀ ਭਾਰਤ ਦਾ ਨਾਂ ਰੌਸ਼ਨ ਕਰੇਗੀ।" ਸਲਮਾਨ ਖਾਨ ਨੇ ਅੱਗੇ ਲਿਖਿਆ, "ਇਹ ਮਾਮਲਾ ਵਿਦਿਆਰਥੀਆਂ ਅਤੇ ਸਿੱਖਿਆ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ। ਇਸ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਦਾ ਸਿਹਰਾ ਪੂਰੀ ਤਰ੍ਹਾਂ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਹੀ ਜਾਣਾ ਚਾਹੀਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਦੇਵੇਗੀ ਅਤੇ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ​​ਕਰੇਗੀ।"

ਭਾਰਤ ਵਿੱਚ ਸਿੱਖਿਆ ਦੇ ਭਵਿੱਖ ਬਾਰੇ ਵਿਸਥਾਰ ਨਾਲ ਦੱਸਦਿਆਂ ਸਲਮਾਨ ਨੇ ਲਿਖਿਆ, "ਸਿੱਖਿਆ ਅਗਲਾ ਰੁਝਾਨ ਅਤੇ ਫੈਸ਼ਨ ਹੋਣਾ ਚਾਦੀਦਾ ਹੈ ਅਤੇ ਇਸ ਨੂੰ ਸਾਲ-ਦਰ-ਸਾਲ ਵਧੇਰੇ ਹਰਮਨਪਿਆਰਾ ਅਤੇ ਆਕਰਸ਼ਕ ਬਣਨਾ ਚਾਹੀਦਾ ਹੈ, ਤਾਂ ਜੋ ਦੂਜੇ ਦੇਸ਼ਾਂ ਦੇ ਲੋਕ ਪੜ੍ਹਨ ਲਈ ਭਾਰਤ ਆਉਣ ਅਤੇ ਦੇਸ਼ ਇੱਕ ਸਿੱਖਿਆ ਕੇਂਦਰ (ਐਜੂਕੇਸ਼ਨ ਹੱਬ) ਬਣ ਸਕੇ।"


 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement