75 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ
ਮੁੰਬਈ : ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ ਮੰਗਲਵਾਰ ਦੁਪਹਿਰ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਯਸ਼ਰਾਜ ਫਿਲਮਜ਼ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕ੍ਰਿਸ਼ਨਾ ਮੁਖਰਜੀ ਬੰਗਾਲੀ ਸਿਨੇਮਾ ਦੀ ਜਾਣੀ-ਪਛਾਣੀ ਪਲੇਅਬੈਕ ਸਿੰਗਰ ਰਹਿ ਚੁੱਕੀ ਹਨ। ਉਹ ਅਕਸਰ ਆਪਣੀ ਧੀ ਰਾਣੀ ਨਾਲ ਕਈ ਜਨਤਕ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੀਆਂ ਸਨ। ਮਾਂ ਦੇ ਦਿਹਾਂਤ ਨਾਲ ਮੁਖਰਜੀ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਨੇ ਇਸ ਔਖੇ ਸਮੇਂ ਵਿੱਚ ਮੀਡੀਆ ਅਤੇ ਪ੍ਰਸ਼ੰਸਕਾਂ ਤੋਂ ਨਿੱਜਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
