ਖ਼ਬਰਾਂ |

ਤਾਜ਼ਾ |

ਦੀਪਿਕਾ ਪਾਦੁਕੋਣ ਦੂਜੀ ਵਾਰ ਬਣੀ ਮਾਂ, ਧੀ ਨੂੰ ਦਿੱਤਾ ਜਨਮ
Published : Sep 19, 2026, 7:45 pm IST
Updated : Sep 19, 2026, 7:45 pm IST
SHARE ARTICLE
Deepika Padukone becomes a mother for the second time; gives birth to a daughter.
Deepika Padukone becomes a mother for the second time; gives birth to a daughter.

ਇੰਸਟਾਗ੍ਰਾਮ ਪੋਸਟ ’ਚ ਨਵਜੰਮੀ ਬੱਚੀ ਦੇ ਪੈਰਾਂ ਦੇ ਨਿਸ਼ਾਨ ਕੀਤੇ ਸਾਂਝੇ 

ਮੁੰਬਈ : ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਸ਼ਨੀਵਾਰ ਨੂੰ ਦੂਜੀ ਵਾਰ ਮਾਤਾ-ਪਿਤਾ ਬਣ ਗਏ ਹਨ । ਦੀਪਿਕਾ ਨੇ ਦੂਜੀ ਵਾਰ ਬੇਟੀ ਨੂੰ ਜਨਮ ਦਿੱਤਾ ਹੈ। ਜੋੜੇ ਨੇ ਇੰਸਟਾਗ੍ਰਾਮ ਪੋਸਟ ਵਿੱਚ ਨਵਜੰਮੀ ਬੱਚੀ ਦੇ ਪੈਰਾਂ ਦੇ ਨਿਸ਼ਾਨ ਸਾਂਝੇ ਕੀਤੇ ਹਨ। ਖੁਸ਼ਖਬਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਪੋਸਟ ਵਿੱਚ ਨਜ਼ਰ ਇਮੋਜੀ ਵੀ ਬਣਾਈ ਹੈ।
ਜ਼ਿਕਰਯੋਗ ਹੈ ਕਿ ਜੋੜੇ ਨੇ 19 ਅਪ੍ਰੈਲ ਨੂੰ ਦੂਜੀ ਪ੍ਰੈਗਨੈਂਸੀ ਸਬੰਧੀ ਐਲਾਨ ਕੀਤਾ ਸੀ। ਦੀਪਿਕਾ ਅਤੇ ਰਣਵੀਰ ਦੇ ਇੰਸਟਾਗ੍ਰਾਮ ਹੈਂਡਲ 'ਤੇ ਉਨ੍ਹਾਂ ਦੀ ਬੇਟੀ ਦੁਆ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਬੇਟੀ ਨੇ ਇੱਕ ਪ੍ਰੈਗਨੈਂਸੀ ਟੈਸਟ ਕਿੱਟ ਫੜੀ ਹੋਈ ਹੈ, ਜੋ ਪਾਜ਼ੇਟਿਵ ਰਿਜ਼ਲਟ ਦਿਖਾ ਰਹੀ ਹੈ। ਜਦਕਿ ਤਸਵੀਰ ਵਿੱਚ ਰਣਵੀਰ ਬੇਟੀ ਨੂੰ ਕੁੱਛੜ ਚੁੱਕੀ ਹੋਏ ਹਨ। ਜਦਕਿ ਉਨ੍ਹਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ। ਉੱਥੇ ਹੀ, ਤਸਵੀਰ ਵਿੱਚ ਦੁਆ ਦਾ ਅੱਧਾ ਚਿਹਰਾ ਨਜ਼ਰ ਆ ਰਿਹਾ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement