22 ਸਤੰਬਰ ਨੂੰ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ’ਚ ਕੀਤਾ ਜਵੇਗਾ ਸਨਮਾਨਿਤ
ਨਵੀਂ ਦਿੱਲੀ : ਦਿੱਗਜ ਅਦਾਕਾਰ ਅਨੰਤ ਨਾਗ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਅਵਾਰਡ 2024 ਨਾਲ ਸਨਮਾਨਿਤ ਕੀਤਾ ਜਾਵੇਗਾ। ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ । 22 ਸਤੰਬਰ ਨੂੰ ਗੁਜਰਾਤ ਦੇ ਕੇਵੜੀਆ ਵਿੱਚ ਆਯੋਜਿਤ ਹੋਣ ਵਾਲੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਅਨੰਤ ਨਾਗ ਨੂੰ ਇਹ ਅਵਾਰਡ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਸਟ ਕਰਕੇ ਅਨੰਤ ਨਾਗ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਲਿਖਿਆ ਕਿ ਕਈ ਦਹਾਕਿਆਂ ਤੱਕ ਉਨ੍ਹਾਂ ਦੀ ਸਹਿਜ ਅਦਾਕਾਰੀ, ਬਹਿਤਰੀਨ ਬਹੁਮੁਖੀ ਪ੍ਰਤਿਭਾ ਨੇ ਭਾਰਤੀ ਸਿਨੇਮਾ, ਖਾਸ ਕਰਕੇ ਕੰਨੜ ਸਿਨੇਮਾ 'ਤੇ ਇੱਕ ਮਜ਼ਬੂਤ ਛਾਪ ਛੱਡੀ ਹੈ।
