ਸੋਸ਼ਲ ਮੀਡੀਆ 'ਤੇ ਦੀਖਿਆ ਹਨੀ ਸਿੰਘ ਦਾ ਤਬਲਾ ਪ੍ਰੇਮ 
Published : Apr 11, 2018, 8:01 pm IST
Updated : Apr 11, 2018, 8:02 pm IST
SHARE ARTICLE
Yo Yo Honey Singh
Yo Yo Honey Singh

ਮਿਊਜ਼ੀਕਲ ਇੰਸਟਰੂਮੈਂਟ ਅਤੇ ਵਿਸ਼ੇਸ਼ ਰੂਪ ਦੇ ਸ਼ਾਸਤਰੀ ਇੰਸਟਰੂਮੈਂਟ ਵਜਾਉਣੇ ਵੀ ਕਾਫੀ ਪਸੰਦ ਕਰਦੇ ਹਨ

ਲਮੇਂ ਸਮੇਂ ਤੋਂ ਇੰਡਸਟਰੀ ਤੋਂ ਦੂਰ ਰਹਿਣ ਵਾਲੇ ਪੰਜਾਬੀ ਗਾਇਕ ਹਨੀ ਸਿੰਘ ਅੱਜ ਕਲ ਕਾਫ਼ੀ ਐਕਟਿਵ ਰਹਿੰਦੇ ਹਨ। ਤੁਹਾਨੂੰ ਦਸ ਦਈਏ ਕਿ ਹਨੀ ਸਿੰਘ ਹੁਣ ਸੋਸ਼ਲ ਮੀਡੀਆ ਤੇ ਵੀ ਸਤਰਕ ਰਹਿਣ ਲਗ ਗਏ ਹਨ ਅਤੇ ਕੋਈ ਨਾ ਕੋਈ ਐਕਟੀਵਿਟੀ ਆਪਣੇ ਫੈਨਸ ਨਾਲ ਸਾਂਝੀ ਕਰਦੇ ਰਹਿੰਦੇ ਹਨ। ਇਸੇ ਦੇ ਚਲਦਿਆ ਹੀ ਸੋਸ਼ਲ ਮੀਡੀਆ ਤੇ ਹਨੀ ਸਿੰਘ ਦਾ ਇਕ ਸ਼ੋਂਕ ਹੋਰ ਵਾਇਰਲ ਹੋ ਰਿਹਾ ਹੈ । ਦਸ ਦਈਏ ਕਿ ਹਨੀ ਸਿੰਘ ਗੀਤ ਸੰਗੀਤ ਦੇ ਨਾਲ ਨਾਲ ਕਈ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟ ਅਤੇ ਵਿਸ਼ੇਸ਼ ਰੂਪ ਦੇ ਸ਼ਾਸਤਰੀ ਇੰਸਟਰੂਮੈਂਟ ਵਜਾਉਣੇ ਵੀ ਕਾਫੀ ਪਸੰਦ ਕਰਦੇ ਹਨ। ਜਿਸ ਦੀਆਂ ਕੁਝ ਤਸਵੀਰਾਂ ਹਨੀ ਸਿੰਘ ਨੇ ਇੰਸਟਾਗਰਾਮ 'ਤੇ ਇਕ ਪੋਸਟ ਪਾਈ ਜਿਸ ਵਿਚ ਉਨ੍ਹਾਂ ਦਾ ਤਬਲਾ ਪ੍ਰੇਮ ਸਾਫ ਨਜ਼ਰੀ ਆਇਆ। ਜਿਸ 'ਚ ਉਹ ਆਪਣੇ ਭਤੀਜੇ ਨਾਲ ਤਬਲਾ ਵਜਾਉਂਦੇ ਹੋਏ ਦਿਖ ਰਹੇ ਹਨ।Yo Yo Honey sinGH Yo Yo Honey sinGHਦੱਸਣਯੋਗ ਹੈ ਕਿ ਯੋ-ਯੋ ਹਨੀ ਸਿੰਘ ਨੇ 'ਦਿਲ ਚੋਰੀ' ਅਤੇ 'ਛੋਟੇ-ਛੋਟੇ ਪੈੱਗ' ਵਰਗੇ ਗੀਤਾਂ ਨਾਲ ਇਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦਬਦਬਾ ਅੱਜ ਵੀ ਕਾਇਮ ਹੈ। ਪਿਛਲੇ ਕੁਝ ਸਾਲਾਂ ਤੋਂ 'ਚਾਰ ਬੋਤਲ ਵੋਡਕਾ', 'ਬਰਾਊਨ ਰੰਗ', ਅੰਗਰੇਜੀ ਬੀਟ', 'ਬਲਿਊ ਆਈਜ਼', 'ਲਵ ਡੋਜ਼' ਆਦਿ ਹਨੀ ਸਿੰਘ ਦੇ ਚਾਰਟਬਸਟਰ ਗੀਤਾਂ ਦੀ ਸੂਚੀ 'ਚ ਸ਼ਾਮਲ ਹੋਏ ਹਨ। Yo Yo Honey sinGH Yo Yo Honey sinGHਤੁਹਾਨੂੰ ਦਸ ਦਈਏ ਕਿ ਹਨੀ ਸਿੰਘ ਅਕਸਰ ਦੁਨੀਆ ਦੇ ਵੱਖ-ਵੱਖ ਭਾਗਾਂ ਤੋਂ ਵਿਸ਼ੇਸ਼ ਰੂਪ ਨਾਲ ਪੇਰੂ ਅਤੇ ਅਰਜਨਟੀਨਾ ਤੋਂ ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਸੁਣਦੇ ਆਏ ਹਨ ਅਤੇ ਉਹ ਹਰਮੋਨੀਅਮ ਵੀ ਵਜਾਉਂਦੇ ਹਨ। ਦੱਸਣਯੋਗ ਹੈ ਕਿ ਹਾਲ ਹੀ 'ਚ ਹਨੀ ਸਿੰਘ ਨੇ ਫ਼ਿਲਮ ਸੋਨੂ ਕੇ ਟੀਟੂ ਕੀ ਸਵੀਟੀ ਰਾਹੀਂ ਵਾਪਸੀ ਕੀਤੀ ਸੀ।  ਜਿਸ ਨਾਲ ਉਨ੍ਹਾਂ ਖ਼ੂਬ ਧੂਮ ਮਚਾ ਦਿਤੀ ਸੀ।  ਹੁਣ ਵੀ ਉਨ੍ਹਾਂ ਦੇ ਫੈਨਸ ਨੂੰ ਕੁਝ ਵਧੀਆ ਦੀ ਉਮੀਦ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement