ਖ਼ਬਰਾਂ |

ਤਾਜ਼ਾ |

ਅਦਾਲਤ ਦੀ ਰਾਜਪਾਲ ਯਾਦਵ ਨੂੰ ਨਸੀਹਤ, 'ਫ਼ਿਲਮ ਬਣਾਓ, ਲੋਕਾਂ ਦਾ ਮਨੋਰੰਜਨ ਕਰੋ, ਤੁਹਾਡੀ ਛਵੀ ਫਿਰ ਬਣੇਗੀ'

By : GAGANDEEP

Published : Oct 8, 2026, 6:34 am IST
Updated : Oct 8, 2026, 7:05 am IST
SHARE ARTICLE
photo
photo

ਯਾਦਵ ਨੇ ਅਪਣੇ ਪਿਛਲੇ ਹੁਕਮਾਂ ਦੀ ਪਾਲਣਾ ਵਿਚ 1.15 ਕਰੋੜ ਰੁਪਏ ਜਮ੍ਹਾ ਕਰਵਾਏ

 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਦੇ ਚੈੱਕ ਬਾਊਂਸ ਮਾਮਲਿਆਂ ਵਿਚ 1.15 ਕਰੋੜ ਰੁਪਏ ਦੇ ਭੁਗਤਾਨ ਦਾ ਨੋਟਿਸ ਲੈਂਦੇ ਹੋਏ ਬੁਧਵਾਰ ਨੂੰ ਉਨ੍ਹਾਂ ਨੂੰ ਚੰਗੀਆਂ ਫ਼ਿਲਮਾਂ ਬਣਾਉਣ, ਲੋਕਾਂ ਦਾ ਮਨੋਰੰਜਨ ਕਰਨ ਅਤੇ ਅਪਣੀ ਛਵੀ ਦੁਬਾਰਾ ਬਣਾਉਣ ਦੀ ਅਪੀਲ ਕੀਤੀ।

ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਨੋਟ ਕੀਤਾ ਕਿ ਯਾਦਵ ਨੇ ਅਪਣੇ ਪਿਛਲੇ ਹੁਕਮਾਂ ਦੀ ਪਾਲਣਾ ਵਿਚ 1.15 ਕਰੋੜ ਰੁਪਏ ਜਮ੍ਹਾ ਕਰਵਾਏ ਹਨ। ਯਾਦਵ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦਸਿਆ ਕਿ ਉਨ੍ਹਾਂ ਦੀ ਜਾਇਦਾਦ ਲਈ ਇਕ ਸੰਭਾਵੀ ਖ਼ਰੀਦਦਾਰ ਮਿਲ ਗਿਆ ਹੈ ਤੇ ਉਹ 12 ਅਕਤੂਬਰ ਤਕ ਰਜਿਸਟਰੀ ਕੋਲ ਡਿਮਾਂਡ ਡਰਾਫ਼ਟ ਰਾਹੀਂ 85 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਤਿਆਰ ਹੈ।

ਸੁਣਵਾਈ ਦੌਰਾਨ, ਸੁਪਰੀਮ ਕੋਰਟ ਨੇ ਕਿਹਾ ਕਿ ਉਹ ਯਾਦਵ ਦੇ ਵਿਹਾਰ ਤੋਂ ਸੰਤੁਸ਼ਟ ਨਹੀਂ ਹੈ ਪਰ ਅਦਾਕਾਰ ਨੂੰ ਕੁਝ ਸਮਾਂ ਦੇ ਰਿਹਾ ਹੈ। ਯਾਦਵ, ਜੋ ਸੁਣਵਾਈ ਦੌਰਾਨ ਨਿਜੀ ਤੌਰ ’ਤੇ ਮੌਜੂਦ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਫ਼ਿਲਮ ‘ਅਤਾ ਪਤਾ ਲਾਪਤਾ’ ਕਾਰਨ ਵਿੱਤੀ ਨੁਕਸਾਨ ਹੋਇਆ ਹੈ। ਉਸ ਨੇ ਕਿਹਾ, ‘‘ਸਰ... ਪ੍ਰਣਾਮ ਕਰਦਾ ਹਾਂ।

ਮੈਂ ਲਗਭਗ 200 ਤੋਂ 250 ਫ਼ਿਲਮਾਂ ਵਿਚ ਕੰਮ ਕੀਤਾ ਹੈ। ਪਿਛਲੇ 13 ਸਾਲਾਂ ਵਿਚ, ਮੇਰਾ 200 ਤੋਂ 250 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਯਾਦਵ ਨੇ ਕਿਹਾ, ‘‘ਮੇਰੇ ਵਿਰੁਧ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਸੀ। ਮੇਰੀ ਫ਼ਿਲਮ ਰੋਕ ਦਿਤੀ ਗਈ ਸੀ। ਇਸ ਨੂੰ 1200 ਸਿਨੇਮਾਘਰਾਂ ਵਿਚ ਰਿਲੀਜ਼ ਕੀਤਾ ਜਾਣਾ ਸੀ, ਪਰ ਇਹ ਇਕ ਵੀ ਸਿਨੇਮਾਘਰ ਵਿਚ ਰਿਲੀਜ਼ ਨਹੀਂ ਹੋਈ।’’ ਇਸ ’ਤੇ, ਚੀਫ਼ ਜਸਟਿਸ ਨੇ ਕਿਹਾ,‘‘ਕੋਈ ਨਵੀਂ ਫ਼ਿਲਮ ਆ ਰਹੀ ਹੈ। ਇਕ ਚੰਗੀ ਫ਼ਿਲਮ ਬਣਾਓ ਅਤੇ ਲੋਕਾਂ ਦਾ ਦੁਬਾਰਾ ਮਨੋਰੰਜਨ ਕਰੋ। ਤੁਹਾਡੀ ਛਵੀ ਫਿਰ ਬਣ ਜਾਵੇਗੀ। ਸਾਡੇ ਕੁਝ ਵਕੀਲ ਵੀ ਚੰਗੇ ਅਦਾਕਾਰ ਹਨ। ਉਨ੍ਹਾਂ ਨਾਲ ਫ਼ਿਲਮ ਬਣਾਓ।’’    

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement