ਖ਼ਬਰਾਂ |

ਤਾਜ਼ਾ |

ਮੰਚ ਮਿਲਣ ਦੀ ਕੋਈ ਉਮਰ ਨਹੀਂ : ਬਜ਼ੁਰਗਾਂ ਲਈ ਅੰਤਰਰਾਸ਼ਟਰੀ ਗਾਇਨ ਮੁਕਾਬਲੇ ਦਾ ਆਗਾਜ਼
Published : May 8, 2026, 3:24 pm IST
Updated : May 8, 2026, 3:24 pm IST
SHARE ARTICLE
ਇਸ ਪ੍ਰੋਗਰਾਮ ਨੂੰ ਡਾ. ਸਰਵਦਾਨੰਦ ਆਰੀਆ (ਰਾਸ਼ਟਰੀ ਪ੍ਰਧਾਨ, SPKS ਅਤੇ ਸਾਬਕਾ ਵਾਈਸ ਚਾਂਸਲਰ - MDU, ਕੁਰੂਕਸ਼ੇਤਰ ਅਤੇ HAU ਯੂਨੀਵਰਸਿਟੀ) ਦੀ ਯੋਗ ਅਗਵਾਈ ਹੇਠ ਉਲੀਕਿਆ ਗਿਆ ਹੈ। ਚੰਡੀਗੜ੍ਹ (ਟ੍ਰਾਈਸਿਟੀ) ਵਿੱਚ ਇਸ ਮੁਹਿੰਮ ਦੀ ਕਮਾਨ ਸ਼੍ਰੀ ਰਵਿੰਦਰ ਪੁਸ਼ਪ ਭਗਤਿਆਰ (ਪ੍ਰਧਾਨ, SPKS ਚੰਡੀਗੜ੍ਹ) ਸੰਭਾਲ ਰਹੇ ਹਨ।
ਇਸ ਪ੍ਰੋਗਰਾਮ ਨੂੰ ਡਾ. ਸਰਵਦਾਨੰਦ ਆਰੀਆ (ਰਾਸ਼ਟਰੀ ਪ੍ਰਧਾਨ, SPKS ਅਤੇ ਸਾਬਕਾ ਵਾਈਸ ਚਾਂਸਲਰ - MDU, ਕੁਰੂਕਸ਼ੇਤਰ ਅਤੇ HAU ਯੂਨੀਵਰਸਿਟੀ) ਦੀ ਯੋਗ ਅਗਵਾਈ ਹੇਠ ਉਲੀਕਿਆ ਗਿਆ ਹੈ। ਚੰਡੀਗੜ੍ਹ (ਟ੍ਰਾਈਸਿਟੀ) ਵਿੱਚ ਇਸ ਮੁਹਿੰਮ ਦੀ ਕਮਾਨ ਸ਼੍ਰੀ ਰਵਿੰਦਰ ਪੁਸ਼ਪ ਭਗਤਿਆਰ (ਪ੍ਰਧਾਨ, SPKS ਚੰਡੀਗੜ੍ਹ) ਸੰਭਾਲ ਰਹੇ ਹਨ।

ਚੰਡੀਗੜ੍ਹ ਵਿੱਚ ਵਿਸ਼ੇਸ਼ ਪਹਿਲ

ਚੰਡੀਗੜ੍ਹ : ਹੁਨਰ ਅਤੇ ਜਜ਼ਬੇ ਦੀ ਕੋਈ ਉਮਰ ਨਹੀਂ ਹੁੰਦੀ। ਇਸੇ ਕਹਾਵਤ ਨੂੰ ਸੱਚ ਕਰਦਿਆਂ, ਸਮਸਤ ਪੰਜਾਬੀ ਖੱਤਰੀ ਸਭਾ (SPKS) ਨੇ Reelage ਦੇ ਸਹਿਯੋਗ ਨਾਲ ਇੱਕ ਵਿਲੱਖਣ ਪਹਿਲ ਕਦਮੀ ਕੀਤੀ ਹੈ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਰਾਸ਼ਟਰੀ ਪੱਧਰ ਦਾ ਡਿਜੀਟਲ ਗਾਇਨ ਮੁਕਾਬਲਾ “60 ਸਾਲ ਕੇ ਲੋਗੋਂ ਕੀ ਆਵਾਜ਼” ਲਾਂਚ ਕੀਤਾ ਗਿਆ ਹੈ।

ਇਹ ਮੁਕਾਬਲਾ Reelage ਐਪ ਰਾਹੀਂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਬਜ਼ੁਰਗ ਆਪਣੇ ਘਰ ਬੈਠੇ ਹੀ ਆਪਣੀ ਗਾਇਕੀ ਦਾ ਜੌਹਰ ਦਿਖਾ ਸਕਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਬਣਾ ਸਕਦੇ ਹਨ।

ਇਸ ਪ੍ਰੋਗਰਾਮ ਨੂੰ ਡਾ. ਸਰਵਦਾਨੰਦ ਆਰੀਆ (ਰਾਸ਼ਟਰੀ ਪ੍ਰਧਾਨ, SPKS ਅਤੇ ਸਾਬਕਾ ਵਾਈਸ ਚਾਂਸਲਰ - MDU, ਕੁਰੂਕਸ਼ੇਤਰ ਅਤੇ HAU ਯੂਨੀਵਰਸਿਟੀ) ਦੀ ਯੋਗ ਅਗਵਾਈ ਹੇਠ ਉਲੀਕਿਆ ਗਿਆ ਹੈ। ਚੰਡੀਗੜ੍ਹ (ਟ੍ਰਾਈਸਿਟੀ) ਵਿੱਚ ਇਸ ਮੁਹਿੰਮ ਦੀ ਕਮਾਨ ਸ਼੍ਰੀ ਰਵਿੰਦਰ ਪੁਸ਼ਪ ਭਗਤਿਆਰ (ਪ੍ਰਧਾਨ, SPKS ਚੰਡੀਗੜ੍ਹ) ਸੰਭਾਲ ਰਹੇ ਹਨ। ਇਸ ਨੇਕ ਕਾਰਜ ਨੂੰ ਸ਼੍ਰੀ ਸ਼੍ਰੀ 1008 ਸੋਨਾਕਸ਼ੀ ਨੰਦਗਿਰੀ ਜੀ ਮਹਾਰਾਜ (ਗੌਰਾ ਟਰੱਸਟ) ਦਾ ਅਸ਼ੀਰਵਾਦ ਵੀ ਪ੍ਰਾਪਤ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ Reelage ਦੇ ਸੰਸਥਾਪਕ, ਅਮਿਤੋਜ ਸਿੰਘ ਨੇ ਦੱਸਿਆ, ‘‘60 ਸਾਲ ਕੇ ਲੋਗੋਂ ਕੀ ਆਵਾਜ਼ ਦਾ ਮਕਸਦ ਬਜ਼ੁਰਗਾਂ ਨੂੰ ਉਹ ਮੰਚ ਪ੍ਰਦਾਨ ਕਰਨਾ ਹੈ ਜਿਸ ਦੇ ਉਹ ਹੱਕਦਾਰ ਹਨ। ਇਹ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਭਰ ਦੇ ਜਨੂੰਨ ਅਤੇ ਪ੍ਰਤਿਭਾ ਦਾ ਸਨਮਾਨ ਹੈ।’’

1

ਮੁਕਾਬਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਉਮਰ ਸੀਮਾ: 60 ਸਾਲ ਜਾਂ ਇਸ ਤੋਂ ਵੱਧ।
  • ਖੇਤਰ: ਭਾਰਤ ਅਤੇ ਵਿਦੇਸ਼ਾਂ ਤੋਂ ਕੋਈ ਵੀ ਹਿੱਸਾ ਲੈ ਸਕਦਾ ਹੈ।
  • ਡਿਜੀਟਲ ਮਾਧਿਅਮ: Reelage ਐਪ ਰਾਹੀਂ ਪੂਰੀ ਤਰ੍ਹਾਂ ਡਿਜੀਟਲ ਭਾਗੀਦਾਰੀ।
  • ਇਨਾਮ: ਨਕਦ ਇਨਾਮ, ਟਰਾਫੀ ਅਤੇ ਸਰਟੀਫਿਕੇਟ।
  • ਰਜਿਸਟ੍ਰੇਸ਼ਨ: ਬਿਲਕੁਲ ਮੁਫ਼ਤ।

ਹਿੱਸਾ ਲੈਣ ਲਈ ਆਪਣੇ ਫ਼ੋਨ 'ਤੇ Reelage ਐਪ (Android/iOS) ਡਾਊਨਲੋਡ ਕਰੋ। ਐਪ ਵਿੱਚ ਰਜਿਸਟਰ ਕਰੋ ਅਤੇ “60 Saal Ke Logon Ki Awaaz” ਮੁਕਾਬਲੇ ਵਿੱਚ ਸ਼ਾਮਲ ਹੋਵੋ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 18 ਮਈ, 2026 ਹੈ। ਵਧੇਰੇ ਜਾਣਕਾਰੀ ਲਈ ਤੁਸੀਂ www.reelage.com/competitions/60-saal-ke-logon-ki-awaaz 'ਤੇ ਜਾ ਸਕਦੇ ਹੋ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement