ਖ਼ਬਰਾਂ |

ਤਾਜ਼ਾ |

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਛੂਹਣ ਲਈ ਸਟੇਜ 'ਤੇ ਚੜ੍ਹਿਆ ਨੌਜਵਾਨ

By : JAGDISH

Published : Apr 5, 2026, 12:50 pm IST
Updated : Apr 5, 2026, 12:50 pm IST
SHARE ARTICLE
A young man climbed on stage to touch Punjabi singer Sunanda Sharma.
A young man climbed on stage to touch Punjabi singer Sunanda Sharma.

ਗਾਇਕਾ ਨੇ ਅੱਧ ਵਿਚਾਲੇ ਛੱਡਿਆ ਲਾਈਵ ਸ਼ੋਅ, ਪੁਲਿਸ ਨੇ ਨੌਜਵਾਨ ਨੂੰ ਹਿਰਾਸਤ 'ਚ ਲਿਆ

ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨੇ ਗਾਜ਼ੀਆਬਾਦ ’ਚ ਇਕ ਲਾਈਵ ਸ਼ੋਅ ਨੂੰ ਅੱਧ ਵਿਚਾਲੇ ਹੀ ਰੱਦ ਕਰ ਦਿੱਤਾ ਅਤੇ ਪਰਫਾਰਮੈਂਸ ਛੱਡ ਕੇ ਚਲੀ ਗਈਆਂ। 3 ਅਪ੍ਰੈਲ ਦੀ ਰਾਤ ਆਰ.ਕੇ.ਜੀ.ਆਈ.ਟੀ. ਕਾਲਜ ਵਿੱਚ ਚੱਲ ਰਹੇ ਸ਼ੋਅ ਦੌਰਾਨ ਅਚਾਨਕ ਇੱਕ ਨੌਜਵਾਨ ਸਟੇਜ ਉੱਤੇ ਚੜ੍ਹ ਗਿਆ ਅਤੇ ਉਹ ਗਾਇਕਾ ਨੂੰ ਛੂਹਣ ਦੀ ਕੋਸ਼ਿਸ਼ ਕਰਨ ਲੱਗਾ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਡਿਗ ਪਿਆ।

ਇਸ ਘਟਨਾ ਤੋਂ ਸੁਨੰਦਾ ਸ਼ਰਮਾ ਘਬਰਾ ਗਈ । ਜਿਵੇਂ ਹੀ ਨੌਜਵਾਨ ਨੇ ਉਨ੍ਹਾਂ ਨੂੰ ਛੂਹਿਆ ਉਹ ਜ਼ੋਰ ਨਾਲ ਚੀਕੀ ਅਤੇ ਭੱਜ ਕੇ ਸਟੇਜ ਦੇ ਪਿੱਛੇ ਚਲੀ ਗਈ । ਮਾਈਕ ਆਨ ਹੋਣ ਕਰਕੇ ਉਨ੍ਹਾਂ ਦੀ ਚੀਕਾਂ ਸਾਫ਼ ਸੁਣਾਈ ਦਿੱਤੀਆਂ, ਜਿਸ ਨਾਲ ਮਾਹੌਲ ਅਫ਼ਰਾ-ਤਫ਼ਰੀ ਵਿੱਚ ਬਦਲ ਗਿਆ। ਨੌਜਵਾਨ ਲਗਭਗ 2 ਮਿੰਟ ਤੱਕ ਸਟੇਜ ਉੱਤੇ ਰਿਹਾ ਅਤੇ ਸ਼ਾਹਰੁਖ ਖਾਨ ਦੇ ਸਿਗਨੇਚਰ ਸਟਾਈਲ ਵਿੱਚ ਬਾਹਾਂ ਫੈਲਾਅ ਕੇ ਸਟੂਡੈਂਟਸ ਵੱਲ ਦੇਖਣ ਲੱਗਾ।

ਆਵਾਜ਼ ਸੁਣਦਿਆਂ ਹੀ ਪੁਲਿਸ ਤੁਰੰਤ ਸਟੇਜ ਉੱਤੇ ਪਹੁੰਚ ਗਈ ਅਤੇ ਨੌਜਵਾਨ ਨੂੰ ਉੱਥੋਂ ਹਟਾਇਆ। ਬਾਊਂਸਰਾਂ ਨੇ ਵੀ ਉਸ ਨੂੰ ਫੜ ਕੇ ਸਟੇਜ ਤੋਂ ਹੇਠਾਂ ਉਤਾਰਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਗਾਜ਼ੀਆਬਾਦ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਉਸੇ ਕਾਲਜ ਦਾ ਵਿਦਿਆਰਥੀ ਹੈ।

ਇਸ ਘਟਨਾ ਤੋਂ ਬਾਅਦ ਸੁਨੰਦਾ ਇੰਨੀ ਡਰ ਗਈ ਕਿ ਉਹ ਦੁਬਾਰਾ ਸਟੇਜ ਉੱਤੇ ਵਾਪਸ ਨਾ ਆਈ । ਹੇਠਾਂ ਮੌਜੂਦ ਲੋਕ ਉਨ੍ਹਾਂ ਨੂੰ ਵਾਪਸ ਬੁਲਾਉਂਦੇ ਰਹੇ, ਪਰ ਉਨ੍ਹਾਂ ਦੀ ਟੀਮ ਨੇ ਸ਼ੋਅ ਨੂੰ ਵਿਚਕਾਰ ਹੀ ਰੱਦ ਕਰਨ ਦਾ ਫੈਸਲਾ ਲੈ ਲਿਆ। ਸ਼ੋਅ ਰੱਦ ਹੋਣ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਨਿਰਾਸ਼ ਹੋ ਕੇ ਵਾਪਸ ਪਰਤ ਗਏ।
ਸੁਨੰਦਾ ਨੇ ਜਦੋਂ ਸਟੇਜ ਉੱਤੇ ਆ ਕੇ 2 ਤੋਂ 3 ਗੀਤ ਗਾ ਕੇ ਮਾਹੌਲ ਬਣਾਇਆ ਤਾਂ ਇਸੇ ਦੌਰਾਨ ਸਟੇਜ ਦੇ ਹੇਠਾਂ ਤੋਂ ਲੜਕੇ ਵੀਡੀਓ ਬਣਾਉਣ ਲੱਗੇ ਅਤੇ ਸੈਲਫੀਆਂ ਲੈਣ ਲੱਗੇ । ਸੁਨੰਦਾ ਦਾ ਧਿਆਨ ਗੀਤ ਗਾਉਂਦਿਆਂ ਨਾਲ-ਨਾਲ ਦਰਸ਼ਕਾਂ ਨੂੰ ਗੁਣਗੁਣਾਉਣ ਉੱਤੇ ਸੀ । ਇਸ ਵਿਚਕਾਰ ਇੱਕ ਨੌਜਵਾਨ ਸੁਰੱਖਿਆ ਦੀ ਨਜ਼ਰ ਤੋਂ ਬਚਦਾ ਹੋਇਆ ਸਟੇਜ ਉੱਤੇ ਪਹੁੰਚ ਗਿਆ।

ਸਟੇਜ ਉੱਤੇ ਆਉਂਦਿਆਂ ਹੀ ਨੌਜਵਾਨ ਤੇਜ਼ੀ ਨਾਲ ਸੁਨੰਦਾ ਵੱਲ ਵਧਿਆ ਅਤੇ ਉਨ੍ਹਾਂ ਦੇ ਨੇੜੇ ਪਹੁੰਚ ਗਿਆ। ਨੌਜਵਾਨ ਨੇ ਸੁਨੰਦਾ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਉਹ ਉਨ੍ਹਾਂ ਦੇ ਪੈਰਾਂ ਵੱਲ ਤੇਜ਼ੀ ਨਾਲ ਡਿਗਿਆ, ਜਿਸ ਨਾਲ ਸੁਨੰਦਾ ਡਰ ਗਈ ਅਤੇ ਡਰ ਕੇ ਉਸ ਦੀ ਚੀਕ ਨਿਕਲ ਗਈ। ਸੁਨੰਦਾ ਦੀ ਚੀਕ ਸੁਣਦਿਆਂ ਹੀ ਸੁਰੱਖਿਆ ਅਲਰਟ ਹੋ ਗਈ ਅਤੇ ਘੇਰਾ ਬਣਾ ਕੇ ਗਾਇਕਾ ਨੂੰ ਲੈ ਗਈ।

ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਸੁਨੰਦਾ ਕਾਫੀ ਐਕਸਾਈਟਡ ਨਜ਼ਰ ਆਈ । ਉਨ੍ਹਾਂ ਨੇ ਖੁਦ ਵੀਡੀਓ ਸ਼ੇਅਰ ਕਰ ਕਿਹਾ ਸੀ ਕਿ ਮੈਂ ਅੱਜ ਗਾਜ਼ੀਆਬਾਦ ਵਿੱਚ ਸ਼ੋਅ ਹੈ । ਇਸ ਤੋਂ ਬਾਅਦ ਉਹ ਸਟੇਜ ਉੱਤੇ ਆਉਣ ਤੋਂ ਬਾਅਦ ਆਖਣ ਲੱਗੀ ਕਿ ਅੱਜ ਮੈਂ ਗਾਜ਼ੀਆਬਾਦ ਵਿੱਚ ਆਈ ਹਾਂ ਅਤੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਗਾਜ਼ੀਆਬਾਦ ਵਾਲੇ ਮੇਰੇ ਨਾਲ ਨਾ ਗੁਣਗੁਣਾਉਣ। ਸੁਨੰਦਾ ਨੇ ਕਿਹਾ ਕਿ ਅੱਜ ਦਾ ਸ਼ੋਅ ਨੈਕਸਟ ਲੈਵਲ ਦਾ ਹੋਣ ਵਾਲਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM
Advertisement