ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਅਧੀਨ ਆਉਂਦੇ ਬਲਾਕ ਹਾਜੀਪੁਰ ਦੇ ਪਿੰਡਾਂ ’ਚ ਨਜਾਇਜ਼ ਮਾਈਨਿੰਗ ਜ਼ੋਰਾਂ ’ਤੇ
ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਹੀ 150-150 ਫੁੱਟ ਤੱਕ ਨਜ਼ਾਇਜ ਮਾਈਨਿੰਗ
ਸਟੋਨ ਕਰੱਸ਼ਰ ਮਾਲਕ ਪੈਸੇ ਦੇ ਜ਼ੋਰ ’ਤੇ ਹਾਜੀਪੁਰ ਇਲਾਕੇ ਨੂੰ ਧੱਕ ਰਹੇ ਬਰਬਾਦੀ ਵੱਲ
ਮੁਕੇਰੀਆਂ : ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਬਲਾਕ ਹਾਜੀਪੁਰ ਅਧੀਨ ਪਿੰਡਾਂ ਵਿਚ ਮਾਈਨਿੰਗ ਦਾ ਇਹ ਗੋਰਖਧੰਦਾਂ ਜ਼ੋਰਾਂ ’ਤੇ ਚੱਲ ਰਿਹਾ ਹੈ ਤੋਂ ਇਲਾਕਾ ਨਿਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ । ਨਾਜਾਇਜ਼ ਮਾਈਨਿੰਗ ਕਾਰਨ ਕੁਦਰਤ ਨੂੰ ਵੱਡੇ ਪੱਧਰ ਤੇ ਖੋਰਾ ਲੱਗ ਰਿਹਾ ਹੈ । ਨਜ਼ਾਇਜ ਮਾਈਨਿੰਗ ਖਿਲਾਫ ਹਲਕਾ ਮੁਕੇਰੀਆ ਦੀਆਂ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਮੋਰਚਾ ਖੋਲ੍ਹਿਆ ਗਿਆ ਹੈ । ਹਾਜੀਪੁਰ ਵਿਖੇ ਨਜ਼ਾਇਜ ਮਾਈਨਿੰਗ ਖਿਲਾਫ ਵੱਡਾ ਇਕੱਠ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ । ਇਸ ਤੋਂ ਬਾਅਦ ਹਾਜੀਪੁਰ ਦੀਆਂ ਮਾਈਨਿੰਗ ਸਾਈਟਾਂ ਦਾ ਵੀ ਦੌਰਾ ਕੀਤਾ ਗਿਆ ਹੈ ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਲੋਕਾਂ ਨੇ ਦੱਸਿਆ ਨਜ਼ਾਇਜ ਮਾਈਨਿੰਗ ਕਾਰਨ ਸਾਡਾ ਇਲਾਕਾ ਤਬਾਹ ਹੋ ਰਿਹਾ ਹੈ । ਪਰ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਵੱਲੋ ਨਜ਼ਾਇਜ ਮਾਈਨਿੰਗ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ । ਲੋਕਾਂ ਨੇ ਕਿਹਾ ਕੀ ਪਿਛਲੇ ਲੰਬੇ ਸ਼ਮੇ ਤੋਂ ਹਲਕਾ ਮੁਕੇਰੀਆਂ ਦੇ ਪਿੰਡਾਂ ਵਿੱਚ ਹੋ ਰਹੀ ਦਿਨ ਰਾਤ ਗ਼ੈਰਕਾਨੂੰਨੀ ਮਾਈਨਿੰਗ ਤੋਂ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ।
ਇਲਾਕੇ ਦੇ ਲੋਕਾਂ ਨੇ ਅੱਗੇ ਕਿਹਾ ਕਿ ਸਾਡੇ ਵੱਲੋਂ ਨਜ਼ਾਇਜ ਮਾਈਨਿੰਗ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਨਜ਼ਾਇਜ ਮਾਈਨਿੰਗ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਾਂਗੇ । ਉਨ੍ਹਾਂ ਇਹ ਵੀ ਦੱਸਿਆ ਕੀ ਇੱਕ ਪਾਸੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਨਾਲ ਰੇਲਵੇ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਮਾਈਨਿੰਗ ਮਾਫੀਆ ਵੱਲੋਂ ਰੇਲ ਲਾਈਨ ਦੇ ਨਾਲ-ਨਾਲ ਸੈਕੜਿਆਂ ਫੁੱਟ ਨਜ਼ਾਇਜ ਮਾਈਨਿੰਗ ਕਰਕੇ ਇਸ ਪ੍ਰੋਜੈਕਟ ਨੂੰ ਵੀ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਜਦਿਕ ਮਾਈਨਿੰਗ ਚੈਕ ਪੋਸਟ ਵੀ ਕੁੱਝ ਦੂਰੀ ’ਤੇ ਹੈ । ਇਹ ਗੋਰਖਧੰਦਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ । ਦੂਜੇ ਪਾਸੇ ਕਿਸਾਨ ਜੱਥੇਬੰਦੀ ਦੇ ਆਗੂ ਸੁਖਦੇਵ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕੀ ਇੱਥੇ ਵੱਡੀ ਗਿਣਤੀ ਵਿੱਚ ਸਟੋਨ ਕਰੱਸ਼ਰਾਂ ਵੱਲੋਂ ਦਿਨ-ਰਾਤ ਨਜ਼ਾਇਜ ਮਾਈਨਿੰਗ ਕੀਤੀ ਜਾ ਰਹੀ ਹੈ । ਜਿਸ ਕਾਰਨ ਰਾਤ ਸਮੇਂ ਨੀਂਦ ਲੈਣੀ ਵੀ ਮੁਸ਼ਕਿਲ ਹੈ। ਲੋਕਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਆਪਣੇ ਪਿੰਡਾਂ ਨੂੰ ਅਲਵਿਦਾ ਕਹਿਣਾ ਲੱਗ ਪੈਣਗੇ ।
ਉਹਨਾਂ ਕਿਹਾ ਅਸੀਂ ਕਈ ਵਾਰ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਾਂ । ਪਰ ਹਾਲੇ ਤੱਕ ਨਜਾਇਜ਼ ਮਾਈਨਿੰਗ ਵਾਲਿਆਂ ਖ਼ਿਲਾਫ਼ ਨਾ ਤਾਂ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਕੋਈ ਵੀ ਹੱਲ ਨਿਕਲਿਆ ਹੈ । ਕਿਸਾਨ ਜਥੇਬੰਦੀਆਂ ਨੇ ਕਿਹਾ ਕੀ ਜਲਦ ਤੋ ਜਲਦ ਨਜ਼ਾਇਜ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।
ਨਜਾਇਜ਼ ਮਾਈਨਿੰਗ ਦੀਆਂ ਇਹ ਤਸਵੀਰਾਂ ਪਿੰਡ ਧਾਮੀਆਂ ,ਕੁੱਲੀਆਂ ਲੁਬਾਣਾ ਅਤੇ ਕਲੇਰਾ ਆਦਿ ਦੀਆਂ ਹਨ ।ਜਿੱਥੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਸ਼ੁਰੂ ਹੋਈ ਨਜਾਇਜ਼ ਮਾਈਨਿੰਗ ਨੇ ਹੁਣ ਹੋਰ ਵੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ । ਇੱਕ ਪਾਸੇ ਸਟੋਨ ਕਰੱਸ਼ਰ ਮਾਲਕ ਇਹ ਦਾਅਵਾ ਕਰਦੇ ਹਨ ਕੀ ਕੱਚਾ ਮਾਲ ਹਿਮਾਚਲ ਪ੍ਰਦੇਸ਼ ਜਾਂ ਜੰਮੂ ਤੋਂ ਲੈ ਕੇ ਆਉਂਦੇ ਹਨ । ਪਰ ਦੂਜੇ ਪਾਸੇ ਹਾਜੀਪੁਰ ਇਲਾਕੇ ਵਿੱਚ 250-250 ਫੁੱਟ ਹੋਈ ਨਜ਼ਾਇਜ ਮਾਈਨਿੰਗ ਇਹ ਬਿਆਨ ਕਰ ਰਹੀ ਹੈ ਕੀ ਕਿਸ ਤਰ੍ਹਾਂ ਮਾਈਨਿੰਗ ਵਿਭਾਗ ਦੇ ਹਲਕਾ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧਰਤੀ ਦਾ ਸੀਨਾ ਛਲਣੀ ਕੀਤਾ ਜਾ ਰਿਹਾ ਹੈ । ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਗ਼ੈਰਕਾਨੂੰਨੀ ਮਾਈਨਿੰਗ ਪਿੱਛੇ ਵੱਡੇ ਗਰੁੱਪਾਂ ਦਾ ਹੱਥ ਹੈ ਅਤੇ ਇਹ ਗਰੁੱਪ ਮਹੀਨਾਵਾਰ ਸਟੋਨ ਕਰੱਸ਼ਰ ਮਾਲਕਾਂ ਤੋਂ ਪੈਸੇ ਇਕੱਠੇ ਕਰਦੇ ਹਨ । ਲੋਕਾਂ ਨੇ ਕਿਹਾ ਕਿ ਕਨੂੰਨ ਅਨੁਸਾਰ 3-3 ਫੁੱਟ ਤੱਕ ਮਾਈਨਿੰਗ ਕੀਤੀ ਜਾ ਸਕਦੀ ਹੈ ਪਰ ਇਸ ਦੇ ਉਲਟ ਮੁਕੇਰੀਆਂ ਦੇ ਹਾਜੀਪੁਰ ਵਿੱਚ ਸ਼ਰ੍ਹੇਆਮ ਮਾਈਨਿੰਗ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ 150-150 ਫੁੱਟ ਤੱਕ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇੱਕ ਪਾਸੇ ਐਨ.ਜੀ.ਟੀ. (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਵੱਲੋਂ ਵਾਤਾਵਰਣ ਬਚਾਉਣ ਲਈ 85 ਖੱਡਾਂ ’ਤੇ ਰੋਕ ਲਾਈ ਹੈ ਪਰ ਹਾਜੀਪੁਰ ਦੇ ਰਹਿਣ ਵਾਲੇ ਕੁੱਝ ਸਟੋਨ ਕਰੱਸ਼ਰ ਮਾਲਕ ਪੈਸੇ ਦੇ ਜ਼ੋਰ ’ਤੇ ਹਾਜੀਪੁਰ ਇਲਾਕੇ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਹਨ।
ਜਿ਼ਕਰਯੋਗ ਹੈ ਕਿ ਭਾਰਤੀ ਰੇਲਵੇ ਵੱਲੋਂ ਦੋਲਤਪੁਰ ਤੋਂ ਮੁਕੇਰੀਆਂ ਲਈ ਰੇਲ ਲਾਈਨ ਵਿਛਾਉਣ ਦਾ ਕੰਮ ਚਲਾਇਆ ਜਾ ਰਿਹਾ ਹੈ ਪਰ ਹਾਜੀਪੁਰ ਦੇ ਪਿੰਡ ਕੁੱਲੀਆਂ ਲੁਬਾਣਾ ਵਿੱਚ ਰੇਲਵੇ ਪ੍ਰਾਜੈਕਟ ਦੇ ਨਾਲ 200-300 ਫੁੱਟ ਤੱਕ ਨਜ਼ਾਇਜ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਪ੍ਰੋਜੈਕਟ ਹੁਣ ਵੱਡੇ ਖਤਰੇ ਵਿੱਚ ਪੈ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕੀ ਆਸੇ-ਪਾਸੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਹਨ ਪਰ ਫਿਰ ਵੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਨਜਾਇਜ਼ ਮਾਈਨਿੰਗ ਦਾ ਇਹਹ ਧੰਦਾ ਚੱਲ ਰਿਹਾ ਹੈ।
ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਬਲਾਕ ਹਾਜੀਪੁਰ ਅਧੀਨ ਆਉਂਦੇ ਪਿੰਡਾਂ ਵਿੱਚ ਨਜ਼ਾਇਜ ਮਾਈਨਿੰਗ ਦਾ ਗੌਰਖਧੰਦਾ ਜੌਰਾ ਤੇ ਚੱਲ ਰਿਹਾ ਹੈ।ਪਰ ਮਾਈਨਿੰਗ ਵਿਭਾਗ ਇਸ ਨੂੰ ਰੋਕਣ ਵਿੱਚ ਨਾਕਾਮ ਨਜ਼ਰ ਆ ਰਿਹਾ ਹੈ ।
ਇਹ ਮਾਈਨਿੰਗ ਦੀਆਂ ਤਸਵੀਰਾਂ ਪਿੰਡ ਧਾਮੀਆ ,ਕੁੱਲੀਆ ਲੁਬਾਣਾ ਅਤੇ ਕਲੇਰਾ ਆਦਿ ਦੀਆ ਹਨ ।ਜਿੱਥੇ ਅਕਾਲੀ ਭਾਜਪਾ ਸਰਕਾਰ ਦੇ ਸ਼ਮੇ ਤੋ ਸ਼ੁਰੂ ਹੋਈ ਮਾਈਨਿੰਗ ਹੁਣ ਇੱਕ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।ਇੱਕ ਪਾਸੇ ਸਟੋਨ ਕਰੱਸ਼ਰ ਮਾਲਕ ਇਹ ਦਾਅਵਾ ਕਰਦੇ ਹਨ ਕੀ ਕੱਚਾ ਮਾਲ ਹਿਮਾਚਲ ਪ੍ਰਦੇਸ਼ ਜਾਂ ਜੰਮੂ ਤੋ ਲੈ ਕੇ ਆਉਂਦੇ ਹਨ ।ਪਰ ਦੂਜੇ ਪਾਸੇ ਹਾਜੀਪੁਰ ਇਲਾਕੇ ਵਿੱਚ 250-250 ਫੁੱਟ ਹੋਈ ਨਜ਼ਾਇਜ ਮਾਈਨਿੰਗ ਇਹ ਬਿਆਨ ਕਰ ਰਹੀ ਹੈ ਕੀ ਕਿਸ ਤਰ੍ਹਾਂ ਮਾਈਨਿੰਗ ਵਿਭਾਗ ਦੇ ਹਲਕਾ ਅਤੇ ਜਿਲ੍ਹਾ ਪੱਧਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਧਰਤੀ ਦਾ ਸੀਨਾ ਛਨਣੀ ਕੀਤਾ ਜੈ ਰਿਹਾ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਗ਼ੈਰਕਾਨੂੰਨੀ ਮਾਈਨਿੰਗ ਕਰਵਾਉਣ ਵਿੱਚ ਬਾਹਰਲੇ ਗਰੂਪ ਦਾ ਵੱਡਾ ਹੱਥ ਹੈ ।ਜੋ ਕੀ ਮਹੀਨਾਵਾਰ ਸਟੋਨ ਕਰੱਸ਼ਰਾ ਤੋ ਪੈਸੇ ਇਕੱਠੇ ਕਰਦਾ ਹੈ।ਇੱਕ ਪਾਸੇ ਕਨੂੰਨ ਮੁਤਾਬਿਕ 3 ਫੁੱਟ ਤੱਕ ਮਾਈਨਿੰਗ ਕੀਤੀ ਜਾ ਸਕਦੀ ਹੈ ਪਰ ਇਸ ਦੇ ਉਲਟ ਮੁਕੇਰੀਆ ਦੇ ਹਾਜੀਪੁਰ ਵਿੱਚ ਸ਼ਰੇਆਮ ਮਾਈਨਿੰਗ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆ ਹਨ।ਇੱਕ ਪਾਸੇ ਐਨਜੀਟੀ ਵੱਲੋਂ ਵਾਤਾਵਰਣ ਬਚਾਉਣ ਲਈ 85 ਖੱਡਾ ਤੇ ਰੋਕ ਲਾਈ ਹੈ।ਪਰ ਤੇ ਹਾਜੀਪੁਰ ਦੇ ਰਹਿਣ ਵਾਲੇ ਕੁੱਝ ਸਟੋਨ ਕਰੱਸ਼ਰ ਮਾਲਕ ਪੈਸੇ ਦੇ ਜੋਰ ਤੇ ਹਾਜੀਪੁਰ ਇਲਾਕੇ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਵੱਲੋਂ ਦੋਲਤਪੁਰ ਤੋ ਮੁਕੇਰੀਆ ਲਈ ਰੇਲ ਲਾਈਨ ਵਿਛਾਉਣ ਦਾ ਕੰਮ ਚਲਾਇਆ ਜਾ ਰਿਹਾ ਹੈ ਪਰ ਹਾਜੀਪੁਰ ਦੇ ਪਿੰਡ ਕੁੱਲੀਆ ਲੁਬਾਣਾ ਵਿੱਚ ਰੇਲਵੇ ਪ੍ਰਾਜੈਕਟ ਦੇ ਨਾਲ 200-300 ਫੁੱਟ ਤੱਕ ਨਜ਼ਾਇਜ ਮਾਈਨਿੰਗ ਕੀਤੀ ਜਾ ਰਹੀ ਹੈ। ਜੋ ਕੀ ਇਹ ਪ੍ਰੋਜੈਕਟ ਹੁਣ ਵੱਡੇ ਖਤਰੇ ਵਿੱਚ ਪੈ ਗਿਆ ਹੈ। ਸਥਾਨਕ ਲੋਕਾ ਦਾ ਕਹਿਣਾ ਹੈ ਕੀ ਆਸੇ ਪਾਸੇ ਖੇਤੀਬਾੜੀ ਵਾਲੀਆਂ ਜਮੀਨਾ ਹਨ ਪਰ ਫਿਰ ਵੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਸਭ ਚੱਲ ਰਿਹਾ ਹੈ।