ਸਾਰਾਗੜ੍ਹੀ ਸਰਾਂ ਦੀ ਕੰਟੀਨ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਚਲਦੇ ਖੁੱਲ੍ਹੀ ਬੋਲੀ ਦੀ ਉਠੀ ਮੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵਤੀ ਐਗਰੋ, ਮਿਲਕ ਪ੍ਰੋਡਕਟਸ ਤੇ ਗ੍ਰੀਨ ਚਿਲੀ ਨਾਮ ਦੀਆਂ ਫਰਮਾਂ ਨੇ ਕੰਟੀਨ ਲੈਣ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਪੱਤਰ

Demand for open bidding raised due to corruption in Saragarhi Sarai canteen case

ਅੰਮ੍ਰਿਤਸਰ : ਬੀਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਸਾਰਾਗੜੀ ਸਰਾਂ ਦੀ ਕੰਟੀਨ ਨੂੰ ਚਲਾ ਰਹੀ ਫਰਮ ਦੇ ਕਿਰਾਏ ਵਿਚ ਲੱਖਾਂ ਦੇ ਬਕਾਏ ਦੇ ਚਲਦੇ ਅਤੇ ਲੀਜ਼ ਡੀਡ ਪੈਂਡਿੰਗ ਹੋਣ ਦੇ ਚਲਦੇ ਸ਼ੋਸਲ ਮੀਡੀਆ ਅਤੇ ਖਬਰਾਂ ਵਿਚ ਮਾਮਲਾ ਆਉਣ ਉਪਰੰਤ ਅੱਜ ਅੰਮ੍ਰਿਤਸਰ ਦੀ ਦੋ ਨਾਮੀ ਫਰਮਾਂ ਭਗਵਤੀ ਐਗਰੋ ਅਤੇ ਮਿਲਕ ਪ੍ਰੋਡੈਕਟਸ ਅਤੇ ਗ੍ਰੀਨ ਚਿੱਲੀ ਹੌਸਪੀਟੈਲਿਟੀ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਪੱਤਰ ਰਾਹੀਂ ਸਾਰਾਗੜ੍ਹੀ ਸਰਾਂ ਦੀ ਕੰਟੀਨ ਲੈਣ ਸਬੰਧੀ ਮੰਗ ਪੱਤਰ ਦਿੱਤਾ ਹੈ ਜਿਸ ਸੰਬਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਪੱਤਰ ਰਸੀਵ ਕਰ ਅਮਲ ਕਰਨ ਦਾ ਭਰੋਸਾ ਦਿੱਤਾ ਹੈ।

ਜਿਸ ਸੰਬਧੀ ਭਗਵਤੀ ਐਗਰੋ ਅਤੇ ਮਿਲਕ ਪ੍ਰੋਡਕਟਸ ਦੇ ਏਰੀਆ ਮੈਨੇਜਰ ਅਜੈ ਸ਼ਰਮਾ ਅਤੇ ਗ੍ਰੀਨ ਚਿੱਲੀ ਹੋਸਪਟੈਲਿਟੀ ਦੇ ਮੈਨੇਜਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਨਿਊਜ਼ ਅਤੇ ਅਖਬਾਰ ਵਿਚ ਲੱਗੀਆਂ ਖਬਰਾਂ ਤੋਂ ਪਤਾ ਲੱਗਿਆ ਸੀ ਕਿ ਸਾਰਾਗੜ੍ਹੀ ਸਰਾਂ ਵਿਚ ਕੰਟੀਨ ਚਲਾਉਣ ਵਾਲੀ ਫਰਮ ਦਾ ਲੱਖਾਂ ਰੁਪਏ ਕਿਰਾਇਆ ਬਕਾਇਆ ਹੈ ਅਤੇ ਲੀਜ਼ ਡੀਡ ਵੀ ਪੈਂਡਿੰਗ ਚੱਲ ਰਹੀ ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਵਾਧੂ ਰੇਟ ਵਿਚ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸਦੇ ਚਲਦੇ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਮੈਨੇਜਰ ਰਜਿੰਦਰ ਸਿੰਘ ਰੂਬੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਹਾਇਕ ਦੇ ਦਫਤਰ ਵਿਚ ਆਪਣੀ ਫਰਮ ਵੱਲੋਂ ਪੱਤਰ ਦਿੰਦਿਆਂ ਬੇਨਤੀ ਕੀਤੀ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਸਾਰਾਗੜ੍ਹੀ ਸਰਾਂ ਦੀ ਖੁੱਲ੍ਹੀ ਬੋਲੀ ਕਰਵਾਉਣੀ ਹੈ ਤਾਂ ਅਸੀਂ ਪਿਛਲੇ ਕਿਰਾਏ ਨਾਲੋਂ 20 ਤੋਂ 25 ਪ੍ਰਤੀਸ਼ਤ ਵਾਧਾ ਦੇ ਨਾਲ ਸਾਰਾਗੜ੍ਹੀ ਕੰਟੀਨ ਲੈਣ ਨੂੰ ਤਿਆਰ ਹਾਂ ਅਤੇ ਅਸੀਂ ਇਹ ਭਰੋਸਾ ਵੀ ਦਿੰਦੇ ਹਾਂ ਕਿ ਅਸੀਂ ਸਾਰਾਗੜ੍ਹੀ ਸਰਾਂ ਵਿਚ ਆਉਣ ਵਾਲੀ ਸੰਗਤਾਂ ਨੂੰ ਵਾਜਿਬ ਰੇਟਾਂ ’ਤੇ ਹਾਈਜੀਨਿਕ ਖਾਣਾ ਮੁਹੱਈਆ ਕਰਵਾ ਕੇ ਇਹ ਸੇਵਾ ਨਿਭਾਵਾਂਗੇ ਅਤੇ ਸਮੇਂ ਸਿਰ ਬਣਦਾ ਕਿਰਾਇਆ ਵੀ ਜਮ੍ਹਾਂ ਕਰਵਾਵਾਂਗੇ । ਕਿਰਪਾ ਸਾਡੀ ਚਿੱਠੀ ’ਤੇ ਵੀ ਗੌਰ ਕਰਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ।